ਲੌਂਗੋਵਾਲ, 16 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਤਰ ਕਾਲਜ ਬੇਸਬਾਲ (ਲੜਕੇ) ਅਤੇ ਸੋਾਟਬਾਲ (ਲੜਕੀਆਂ) ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾ. ਗੀਤਾ ਠਾਕਰ ਨੇ ਕੀਤਾ।ਅੰਤਰ-ਕਾਲਜ ਮੁਕਾਬਲਿਆਂ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਨੁਮਾਇੰਦੇ ਅੰਤਰਰਾਸ਼ਟਰੀ ਖਿਡਾਰੀ ਸੁਖਦੇਵ ਸਿੰਘ ਔਲਖ ਪਹੁੰਚੇ। ਇਹਨਾਂ ਮੁਕਾਬਲਿਆਂ ਵਿਚ ਲੜਕਿਆਂ ਦੀਆਂ ਬੇਸਬਾਲ ਦੀਆਂ 8 ਟੀਮਾਂ ਤੇ ਲੜਕੀਆਂ ਦੀਆਂ 5 ਸੋਫਟਬਾਲ ਦੀਆਂ ਟੀਮਾਂ ਨੇ ਹਿੱਸਾ ਲਿਆ।ਲੜਕਿਆਂ ਦੇ ਬੇਸਬਾਲ ਮੁਕਾਬਲਿਆਂ `ਚੋ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਪਹਿਲਾ ਸਥਾਨ, ਸਰਕਾਰੀ ਫਿਜੀਕਲ ਕਾਲਜ ਪਟਿਆਲਾ ਨੇ ਦੂਸਰਾ ਸਥਾਨ ਅਤੇ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਚੁੱਪਕੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰਾਂ ਸਾਫਟਬਾਲ ਖੇਡ ਵਿਚ ਲੜਕੀਆਂ ਦੇ ਸਖਤ ਮੁਕਾਬਲਿਆਂ ਵਿਚੋਂ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਨੇ ਪਹਿਲਾ ਸਥਾਨ, ਸ਼ਹੀਦ ਕਾਸੀ ਰਾਮ ਫਿਜੀਕਲ ਐਜੂਕੇਸ਼ਨ ਕਾਲਜ ਭਾਗੋ ਮਾਜਰਾ ਨੇ ਦੂਸਰਾ ਸਥਾਨ ਅਤੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਾਲਜ ਦੀ ਟੀਮ ਫਸਟ ਆਉਣ `ਤੇ ਸਮੁੱਚੀ ਮੈਨੇਜਮੈਂਟ ਨੇ ਟੀਮ ਇੰਚਾਰਜ ਪ੍ਰੋ. ਰਜਨੀ ਦੇਵੀ, ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਵਧਾਈ ਦਿਤੀ। ਇਹਨਾਂ ਜੇਤੂ ਟੀਮਾ ਨੂੰ ਇਨਾਮਾਂ ਦੀ ਵੰਡ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ, ਹਰਚਰਨ ਸਿੰਘ ਨੰਬਰਦਾਰ, ਡਾ. ਗੀਤਾ ਠਾਕਰ, ਡਾ. ਦਰਸ਼ਨ ਕੌਰ ਅਤੇ ਡਾ. ਦੇਵ ਰਾਜ ਅੱਤਰੀ ਨੇ ਕੀਤੀ।ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਨੁਮਾਇੰਦੇ ਅੰਤਰਰਾਸ਼ਟਰੀ ਖਿਡਾਰੀ ਸੁਖਦੇਵ ਸਿੰਘ ਔਲਖ ਨੂੰ ਲੋਈ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media