ਰਾਜਪੁਰਾ, 24 ਸਤੰਬਰ (ਡਾ. ਗੁਰਵਿੰਦਰ ਅਮਨ)- ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਰਾਜਪੁਰਾ ਤਹਿਸੀਲ ਵਿਖੇ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ ਗਿਆ। ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਵਿਚ ਸਿਹਤ ਸੰਭਾਲ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਤਹਿਤ 71 ਪਾਵਰ ਲਿਫਟਰਾਂ ਨੇ ਵੱਖ ਵੱਖ ਵਰਗਾਂ ਵਿਚ ਹਿਸਾ ਲਿਆ। ਜਿਸ ਵਿਚ 18 ਲੜਕੀਆਂ ਨੇ ਸੋਨੇ ਦਾ ਤਮਗਾ ਅਤੇ 18 ਨੇ ਚਾਂਦੀ ਤੇ ਤਾਂਬੇ ਦੇ ਤਗਮੇ ਹਾਸਲ ਕੀਤੇ। ਇਸ ਮੋਕੇ ਇਨਾਮ ਵੰਡਣ ਦੀ ਰਸਮ ਕਾਮਨ ਵੇਲਥ ਜੇਤੂ ਸੁਖਵਿੰਦਰ ਸਿੰਘ ਨੇ ਅਦਾ ਕੀਤੀ। ਪੰਜਾਬ ਦੇ ਸਕੱਤਰ ਰਵਿੰਦਰ ਰੰਦੇਵ, ਮੰਗਾ ਰਾਮ, ਅਰੁਣ ਕਪੂਰ, ਰਿਕਾਰਡ ਹੋਲ੍ਡਰ ਅਜਿੰਦਰ ਪਾਲ ਸਿੰਘ ਲੱਕੀ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿਤੀ। ਇਸ ਮੋਕੇ ਰੋਟਰੀ ਕਲ`ਬ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ ਜੋਸ਼ੀ ਨੇ ਪੂਰਨ ਸ਼ਹ੍ਯੋਗ ਦੇਣ ਦਾ ਭਰੋਸਾ ਦਿਤਾ ਅਤੇ ਭਲਵਾਨਾਂ ਨੂੰ ਮਾਲੀ ਸਹਾਇਤਾ ਵੀ ਦਿਤੀ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media