Sunday, October 25, 2026

ਆਰਟ ਗੈਲਰੀ `ਚ ਲੱਗੀ ਪੇਟਿੰਗ ਅਤੇ ਗ੍ਰਾਫਿਕਸ ਪ੍ਰਿੰਟ ਪ੍ਰਦਰਸ਼ਨੀ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਪੇਟਿੰਗ ਅਤੇ ਗ੍ਰਾਫਿਕਸ ਪ੍ਰਿੰਟ ਦੀ ਪ੍ਰਦਰਸ਼ਨੀ PUNJ2909201901ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁਹੰਚੇ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਹ ਡਿਊਟ ਪ੍ਰਦਰਸ਼ਨੀ ਲਗਾਉਣ ਵਾਲੇ ਕਲਾਕਾਰ ਸ੍ਰੀਮਤੀ ਬਿਨੀਤਾ ਬੰਦਯੋਪਾਦਿਆਏ ਝਾਰਖੰਡ ਅਤੇ ਸ੍ਰੀ ਗੌਤਮ ਸਾਹਾ ਪੱਛਮੀ ਬੰਗਾਲ ਤੋਂ ਹਨ। ਜੋ ਇਸ ਤੋਂ ਪਹਿਲਾਂ ਵੀ ਕਈ ਗਰੁੱਪ ਅਤੇ ਸੋਲੋ ਸ਼ੋਅ ਲਗਾ ਚੁੱਕੇ ਹਨ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਸ਼ੋਅ ਵਿੱਚ ਬਿਨੀਤਾ ਬੰਦਯੋਪਾਦਿਆਏ ਦੀਆਂ 13 ਪੇਟਿੰਗਾਂ ਤੇ 4 ਗ੍ਰਾਫਿਕਸ ਪ੍ਰਿੰਟ ਪ੍ਰਦਰਸ਼ਿਤ ਕੀਤੇ ਗਏ ਹਨ ਜੋ ਸਮੇਂ ਦੀ ਚਾਲ (ਲਗਾਤਾਰ ਅੱਗੇ ਵਧਣਾ) ਤੇ ਇਨਸਾਨ ਦੇ ਇਕੱਲੇਪਨ ਨੂੰ ਦਰਸਾਉੁਂਦੇ ਹਨ।ਗੌਤਮ ਸਾਹਾ ਵਲੋਂ ਪ੍ਰਦਰਸ਼ਿਤ ਕੀਤੀਆਂ ਗਈਆਂ 16 ਪੇਟਿੰਗਾਂ ਦੀਆਂ ਵਿਚੋਂ ਕੁੱਝ ਤਸਵੀਰਾਂ ਮਰਦ ਤੇ ਔਰਤ ਦੇ ਪਿਆਰ ਦੇ ਸਬੰਧਾਂ ਨੂੰ ਦਰਸਾਉਂਦੀਆਂ ਹਨ ਅਤੇ ਇੱਕ ਪੁਤਲੀਆਂ ਦੀ ਲੜੀ (ਪੱਪੇਟ ਸੀਰੀਜ਼) ਦੱਸਦੀ ਹੈ ਕਿ ਮਨੁੱਖ ਨੂੰ ਕਿਸ ਤਰਾਂ ਕੰਟਰੋਲ `ਚ ਕੀਤਾ ਜਾਂਦਾ ਹੈ।ਚੇਅਰਮੈਨ ਛੀਨਾ ਨੇ ਕਲਾਕਾਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ।ਸੰਸਥਾ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
    ਇਸ ਮੌਕੇ ਹਾਜ਼ਰ ਕਲਾਕਾਰਾਂ ਤੇ ਸ਼ਹਿਰੀਆਂ ਵਿੱਚ ਨਰਿੰਦਰ ਸਿੰਘ ਮੂਰਤੀਕਾਰ,ਮਹਿੰਦਰਜੀਤ ਸਿੰਘ ਆਰਕੀਟੈਕਟ ਤੇ ਡਾ. ਹਰਜੀਤ ਸਿੰਘ ਗਰੋਵਰ ਵੀ ਸ਼ਾਮਲ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply