Sunday, March 29, 2026

ਸ਼ਹੀਦੇ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਜੰਮੂ-ਕਸ਼ਮੀਰ ਵਿੱਚ ਜਮਹੂਰੀਅਤ ਦੀ ਬਹਾਲੀ’ ਸੈਮੀਨਾਰ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਵਲੋਂ ਵੱਖ-ਵੱਖ ਰਾਜਸੀ ਅਤੇ ਜਨਤਕ PUNJ2909201904ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਸ਼ਹੀਦੇ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਸੈਮੀਨਾਰ ‘ਜੰਮੂ-ਕਸ਼ਮੀਰ ਵਿੱਚ ਜਮਹੂਰੀਅਤ ਦੀ ਬਹਾਲੀ’ ਵਿਸ਼ੇ `ਤੇ ਆਯੋਜਨ ਕੀਤਾ ਗਿਆ।
              ਇਸ ਸੈਮੀਨਾਰ ’ਚ ਵਿਸ਼ੇਸ਼ ਤੌਰ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਅੰਧ ਰਾਸ਼ਟਰਵਾਦ ਜੇਤੂਵਾਦ ਦਾ ਪੁਜਾਰੀ ਹੈ, ਜੋ ਕਸ਼ਮੀਰੀਆਂ ਦੀ ਜੀਵਨ ਜਾਂਚ ਵਿਗਾੜ ਰਿਹਾ ਹੈ ਅਤੇ ਉਨ੍ਹਾਂ `ਤੇ ਈਨਤਾ ਤੇ ਹੀਨਤਾ ਜ਼ਬਰੀ ਠੋਸ ਰਿਹਾ ਹੈ।ਇਸ ਦਾ ਜਵਾਬ ਲੋਕਾਂ ਨੂੰ ਏਕਤਾ ਬਣਾਉਣ ਅਤੇ ਦੇਸ਼ ਦੇ ਲੋਕਾਂ ਨਾਲ ਪ੍ਰੇਮ ਬਣਾ ਕੇ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੰਧ ਰਾਸ਼ਟਰਵਾਦ ਹਮੇਸ਼ਾਂ ਬੁਰੇ ਅਰਥਚਾਰੇ ਤੋਂ ਹੀ ਪਨਪਿਆ ਹੈ ਅਤੇ ਨਫ਼ਰਤ ਤੇ ਪਲਦਾ ਹੈ।
                 ਸੀ.ਪੀ.ਆਈ ਆਗੂ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਸ਼ਮੀਰ ਸਮੱਸਿਆ ਨਾਲ ਇਕ ਨਵੀਂ ਕਿਸਮ ਦਾ ਡਾਇਰਵਾਦ ਪਨਪ ਰਿਹਾ ਹੈ, ਜੋ ਅੱਜ ਕਸ਼ਮੀਰ ਤੇ ਕਲ੍ਹ ਹੋਰ ਖੇਤਰਾਂ ਵਿੱਚ ਪੈਦਾ ਹੋਣ ਵਾਲਾ ਹੈ।ਇਸ ਵੇਲੇ ਕਸ਼ਮੀਰ ਦੇ ਲੋਕ ਖੁਲ੍ਹੀ ਜ਼ੇਲ ਵਿੱਚ ਬੰਦ ਹਨ ਅਤੇ ਉਨ੍ਹਾਂ ਦੀ ਬੁਰੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਮੰਗ ਕੀਤੀ ਕਿ ਕਸ਼ਮੀਰੀਆਂ ਦੀ ਅਜ਼ਾਦੀ ਬਹਾਲ ਕੀਤੀ ਜਾਵੇ ਅਤੇ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ।
                  ਸੀ.ਪੀ.ਆਈ.ਐਮ ਪੰਜਾਬ ਦੇ ਸਕੱਤਰ ਕਾ. ਮੰਗਤਰਾਮ ਪਾਸਲਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦਾ ਸਮਾਂ ਫੈਡਰਲ ਢਾਂਚੇ ਦਾ ਬਹੁਤ ਬੁਰਾ ਰੂਪ ਹੈ। ਕਦੀ ਸਮਾਂ ਸੀ ਕਸ਼ਮੀਰੀਆਂ ਨੇ ਧਰਮ ਨਿਰਪੱਖ ਦੇਸ਼ ਨਾਲ ਨਾਤਾ ਜੋੜਿਆ ਸੀ, ਪਰ ਦੁਵੱਲੇ ਸਮਝੋਤੇ ਨੂੰ ਇਕ ਪਾਸਿਓ ਤੋੜ ਦਿੱਤਾ ਗਿਆ ਹੈ।ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰਦਿਆਂ ਤਕੜੇ ਸਰਮਾਏਦਾਰਾਂ ਨੂੰ ਹੋਰ ਤਕੜੇ ਕਰਨ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਕਸ਼ਮੀਰ ਦਾ ਪੁਰਾਣਾ ਰੁਤਬਾ ਬਹਾਲ ਕੀਤਾ ਜਾਵੇ।
               ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅੱਜ ਦੀ ਕਸ਼ਮੀਰ ਪ੍ਰਤੀ ਨੀਤੀ 1947 ਵਿੱਚ ਦੇਸ਼ ਦਾ ਹਿੱਸਾ ਬਣੇ ਕਸ਼ਮੀਰ-ਨੀਤੀ ਦੇ ਬਿਲਕੁੱਲ ਖਿਲਾਫ਼ ਹੈ ਅਤੇ ਪੰਜਾਬ ਦੀਆਂ ਮੁੱਖ ਰਾਜਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਕਸ਼ਮੀਰੀਆਂ ਨਾਲ ਚੰਗੀ ਤਰ੍ਹਾਂ ਵਫ਼ਾਦਾਰੀ ਨਹੀਂ ਨਿਭਾਈ।
           ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਾਸਟਰ ਦਾਤਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਮੁੱਚੀ ਨੀਤੀ ਹੀ ਜਲ, ਜੰਗਲ ਤੇ ਜਮੀਨ ਨਾਲ ਲੜ ਰਹੇ ਲੋਕਾਂ ਨਾਲ ਹੈ।ਉਨ੍ਹਾਂ ਕਿਹਾ ਕਿ ਲਗਾਤਾਰ ਕਰਫਿਉ ਅਤੇ ਗੋਲੀ ਨਾਲ ਕਸ਼ਮੀਰ ਦੀ ਅਜ਼ਾਦੀ ਦੀ ਲਹਿਰ ਦਬਾਈ ਨਹੀਂ ਜਾ ਸਕਦੀ।
            ਸੀ.ਪੀ.ਆਈ ਐਮ.ਐਲ ਦੇ ਆਗੂ ਕਾ. ਗੁਰਮੀਤ ਸਿੰਘ ਬਖ਼ਤਪੁਰਾ ਨੇ ਕਿਹਾ ਕਿ ਕਸ਼ਮੀਰ ਵਿੱਚ ਅੱਜ ਜੋ ਕੁੱਝ ਵੀ ਅੱਜ ਵਾਪਰਿਆ ਹੈ।ਉਹ ਇਕ ਦਿਨ ’ਚ ਨਹੀਂ ਵਾਪਰਿਆ ਇਸਦਾ ਇਕ ਲੰਮਾ ਇਤਿਹਾਸ ਹੈ ਅਤੇ ਇਹ ਮਸਲਾ ਰਾਜਸੀ ਹੈ ਅਤੇ ਇਸ ਨੂੰ ਰਾਜਸੀ ਢੰਗ ਨਾਲ ਹੱਲ ਕੀਤਾ ਜਾਵੇ।
              ਡਾ. ਰੁਪਿੰਦਰਪਾਲ ਕੋਰ ਨੇ ਕਿਹਾ ਕਿ ਕਸ਼ਮੀਰ ਦੇ ਮੋਜੂਦਾ ਹਾਲਾਤ ਬਹੁਤ ਭਿਆਨਕ ਹਨ, ਉਥੇ ਅਣਕਹੀਆਂ ਪਾਬੰਦੀਆਂ ਲਗਾਇਆ ਜਾ ਰਹੀਆਂ ਹਨ।ਕਸ਼ਮੀਰ ਵਿੱਚ ਛੇਤੀ ਤੋਂ ਛੇਤੀ ਇੰਨਟਰਨੈਟ ਦੀ ਸੇਵਾ ਅਤੇ ਪ੍ਰੈਸ ਦੀ ਅਜ਼ਾਦੀ ਬਹਾਲ ਕਰਨੀ ਚਾਹੀਦੀ ਹੈ।
              ਡੀ.ਟੀ.ਐਫ਼ ਆਗੂ ਮਾਸਟਰ ਜਰਮਨਜੀਤ ਨੇ ਕਿਹਾ ਕਿ ਇਹ ਮਾਮਲਾ ਮਨੁੱਖਤਾ ਅਤੇ ਮਨੁੱਖਤਾ ਵਿੱਚ ਪਾਈ ਜਾ ਰਹੀ ਵੰਡ ਦਾ ਹੈ।ਲੋਕਾਂ ਨੂੰ ਬੋਲਣ ਦਾ ਅਧਿਕਾਰ ਅਤੇ ਕਸ਼ਮੀਰ ਦਾ ਰੁਤਬਾ ਬਹਾਲ ਕੀਤਾ ਜਾਵੇ।
ਸਟੇਜ਼ ਸਕੱਤਰ ਦੀ ਭੂਮਿਕਾ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਨਿਭਾਈ।ਉਨ੍ਹਾਂ ਨੇ ਕਸ਼ਮੀਰ ਵਿੱਚ ਲੋਕਾਂ ਨਾਲ ਹੋਰ ਰਹੀਆਂ ਵਧੀਕੀਆਂ ਦਾ ਬਿਓਰਾ ਪੇਸ਼ ਕੀਤਾ ਅਤੇ ਸਾਰੀਆਂ ਜਥੇਬੰਦੀਆਂ ਅਤੇ ਲੋਕਾਂ ਨੂੰ ਇਕਮੁੱਠ ਹੋ ਕੇ ਫ਼ਾਸ਼ੀਵਾਦ ਵਿਰੁੱਧ ਲੜਨ ਲਈ ਸੱਦਾ ਦਿੱਤਾ।ਗੁਰਬਾਜ਼ ਸਿੰਘ ਛੀਨਾ ਨੇ ਆਏ ਹੋਏ ਮਹਿਮਾਨਾਂ ਦਾ ਜੀ ਆਇਆ ਨੂੰ ਕਿਹਾ।ਇਸ ਮੌਕੇ ਸਾਂਝਾ ਮਤਾ ਅਕਾਦਮੀ ਦੇ ਸਕੱਤਰ ਕਮਲ ਗਿੱਲ ਨੇ ਪੇਸ਼ ਕੀਤਾ।ਜਿਸ ਵਿੱਚ ਕਸ਼ਮੀਰ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਅਤੇ ਪ੍ਰੈਸ ਦੀ ਅਜ਼ਾਦੀ ਬਹਾਲੀ ਲਈ ਇਕ ਮੁੱਠ ਹੋਣ ਦਾ ਸੰਦੇਸ਼ ਦਿੱਤਾ।ਇਸ ਮਤੇ ਨੂੰ ਹਾਜ਼ਰੀਨ ਵਲੋਂ ਭਰਵੀਂ ਸਹਿਮਤੀ ਦਿੱਤੀ ਗਈ।
             ਇਸ ਮੌਕੇ ਡਾ. ਇੰਦਰਜੀਤ ਗਿੱਲ, ਭੂਪਿੰਦਰ ਸਿੰਘ ਸੰਧੂ, ਅਮਰਜੀਤ ਆਸਲ, ਕਾ. ਵਿਜੇ ਮਿਸ਼ਰਾ, ਸੁਖਰਾਜ ਸਰਕਾਰੀਆ, ਗੁਰਪ੍ਰੀਤ ਸਿੰਘ ਕਦਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਜਗਰੂਪ ਸਿੰਘ ਐਮਾ, ਧਰਵਿੰਦਰ ਔਲਖ, ਜੇ.ਐਸ ਜੱਸ, ਲਖਬੀਰ ਸਿੰਘ ਨਿਜਾਮਪੁਰਾ, ਗੁਰਦੇਵ ਸਿੰਘ ਖਿੰਡਾ, ਗੁਰਦੇਵ ਸਿੰਘ ਮਹਿਲਾਂਵਾਲਾ, ਸਤੀਸ਼ ਝੀਂਗਣ, ਸੰਜੀਵ ਸ਼ਰਮਾ, ਅਮਰਜੀਤ ਭੱਲਾ, ਡਾ. ਸ਼ਿਆਮ ਸੁੰਦਰ ਦੀਪਤੀ, ਕਰਮਜੀਤ ਕੌਰ ਜੱਸਲ, ਪ੍ਰੋ. ਜੋਗਿੰਦਰ ਸਿੰਘ, ਹਰਜੀਤ ਸਰਕਾਰੀਆ, ਧੰਨਵਤ ਸਿੰਘ ਸਰਕਾਰੀਆ ਤੋਂ ਇਲਾਵਾਂ ਕਾਫੀ ਗਿਣਤੀ `ਚ ਲੋਕ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply