ਭੀਖੀ, 29 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਨੈਸ਼ਨਲ ਕਾਲਜ ਭੀਖੀ ਦੇ ਐਨ.ਐਸ.ਐਸ ਦੇ 450 ਵਲੰਟੀਅਰਾਂ ਦੇ ਗਰੁੱਪਾਂ ਨੂੰ ਕਾਲਜ ਕਮੇਟੀ ਸਕੱਤਰ ਮਾਸਟਰ ਜਗਦੀਪ ਸਿੰਘ ਮਿੱਤਲ ਨੇ ਹਰੀ ਝੰਡੀ ਦੇ ਕੇ ਵਾਤਾਵਰਣ ਬਚਾਓ ਚੇਤਨਾ ਰੈਲੀ ਕੱਢਣ ਲਈ ਰਵਾਨਾ ਕੀਤਾ। ਕਾਲਜ ਵਲੰਟੀਅਰਾਂ ਵੱਲੋ ਵਾਤਾਵਰਣ ਜਾਗਰੂਕਤਾ ਚੇਤਨਾ ਮੁਹਿੰਮ ਦੇ ਅਧੀਨ ਇਲਾਕੇ ਦੀਆਂ ਵੱਖ-ਵੱਖ ਗਲੀਆਂ ਅਤੇ ਬਜ਼ਾਰਾਂ ਵਿੱਚ ਜਾ ਕੇ ਲੋਕਾਂ ਨੂੰ ਪਲਾਸਟਿਕ ਦੀ ਵਰਤਂੋ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਅਤੇ ਨਾਹਰੇ ਲਗਾ ਕੇ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਲਹਿਰ ਅਧੀਨ ਨੈਸਨਲ ਕਾਲਜ ਕਮੇਟੀ ਦੇ ਪ੍ਰਧਾਨ ਹਰਬੰਸ ਦਾਸ ਬਾਵਾ, ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ, ਡਿਸਿਪਲਨ ਅਧਿਕਾਰੀ ਪ੍ਰੋ. ਗੁਰਤੇਜ ਸਿਘ ਤੇਜੀ, ਪ੍ਰੋ. ਹਰਦੀਪ ਸਿੰਘ ਅਤੇ ਕੋਆਰਡੀਨੇਟਰ ਪ੍ਰੋ. ਸ਼਼ੰਟੀ ਕੁਮਾਰ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋ ਨਾ ਕਰੋ ਤਾਂ ਜੋ ਦੇਸ਼ ਤੇ ਆਉਣ ਵਾਲੀਆ ਪੀੜੀਆਂ ਨੂੰ ਇਸ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।ਇਸ ਸਮੇਂ ਕਾਲਜ ਦਾ ਸਮੁੱਚਾ ਸਟਾਫ ਅਤੇ ਸਾਰੇ ਵਲੰਟੀਅਰ ਮੌਜੂਦ ਸਨ।
ਪ੍ਰਿੰਸੀਪਲ ਡਾ. ਮਿਸਰਾ ਨੇ ਦੱਸਿਆ ਕਿ ਇਸ ਲਹਿਰ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਨਗਰ ਪੰਚਾਇਤ ਭੀਖੀ ਨੇ ਭਰਪੂਰ ਸਹਿਯੋਗ ਦਿੱਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …