Tuesday, June 23, 2026

ਆਰਮੀ ਭਰਤੀ ਲਿਖਤੀ ਟੈਸਟ ਦੀ ਤਿਆਰੀ ਲਈ ਕੈਂਪ 12 ਤੋਂ 23 ਅਕਤੂਬਰ ਤੱਕ

ਮੁਫ਼ਤ ਕੋਚਿੰਗ ਦੇ ਨਾਲ ਰਹਿਣ ਤੇ ਖਾਣ-ਪੀਣ ਦਾ ਵੀ ਹੋਵੇਗਾ ਮੁਫ਼ਤ
ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਯੂਵਕਾਂ ਜਿਨ੍ਹਾਂ ਨੇ ਆਰਮੀ ਭਰਤੀ ਰੈਲੀ ਵਿੱਚ ਹਿੱਸਾ ਲੈ ਕੇ Armyਸਰੀਰਿਕ ਅਤੇ  ਡਾਕਟਰੀ ਟੈਸਟ ਪਾਸ ਕਰ ਲਿਆ ਹੈ।ਸੀ-ਪਾਈਟ ਕੈਂਪ ਇੰਚਾਰਜ ਰਵਿੰਦਰ ਸਿੰਘ ਲੈਰੀ ਨੇ ਦੱਸਿਆ ਕਿ ਉਹ ਯੁਵਕ ਲਿਖਤੀ ਟੈਸਟ ਦੀ ਤਿਆਰੀ ਲਈ ਇਛੁੱਕ ਹਨ ਤਾਂ ਉਹ ਨਿਮਨਲਿਖਤ ਕੈਂਪ 12 ਤੋਂ 23 ਅਕਤੂਬਰ 2019 ਤੱਕ ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਵਿਖੇ ਵਿੱਚ ਰਿਪੋਰਟ ਕਰਨ।ਉਨਾਂ ਦੱਸਿਆ ਕਿ ਸੀ-ਪਾਈਟ ਕੈਂਪ ਪੰਜਾਬ ਸਰਕਾਰ ਦਾ ਅਦਾਰਾ ਹੈ ਉਕਤ ਟੈਸਟ ਦੀ ਤਿਆਰੀ ਲਈ ਤਜੱਰਬੇਕਾਰ ਮਾਸਟਰ ਵੱਲੋਂ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਅਤੇ ਕੋਚਿੰਗ ਦੌਰਾਨ ਕੈਂਪ ਵਿਖੇ ਰਹਿਣ ਲਈ ਮੁਫ਼ਤ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਵੀ ਦਿੱਤਾ ਜਾਵੇਗੀ।ਵਧੇਰੇ ਜਾਣਕਾਰੀ ਲਈ ਨੰ: 98154-79919, 81948-68701ਅਤੇ 98760-30372 ਤੇ ਸੰਪਰਕ ਕਰ ਸਕਦੇ ਹਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply