Wednesday, April 15, 2026

ਮਾਲ ਰੋਡ ਸਕੂਲ ਵਿਖੇ 15 ਰੋਜ਼ਾ ਬਿਊਟੀਸ਼ਨ ਕੋਰਸ ਦਾ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ PUNJ1910201908ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਦੇ ਸਹਿਯੋਗ ਨਾਲ ਵੁਮੈਨ ਐਂਡ ਚਾਈਲਡ ਸੋਸਾਇਟੀ ਫਾਰ ਰੂਰਲ ਟੈਕਨਾਲੋਜੀ ਵਲੋਂ ਬਿਊਟੀਸ਼ਨ ਕੋਰਸ ਦਾ ਉਦਘਾਟਨ ਕੀਤਾ ਗਿਆ।15 ਦਿਨਾਂ ਦੇ ਇਸ ਕੋਰਸ ਵਿਚ ਸਕੂਲ ਦੀਆਂ 11ਵੀਂ ਅਤੇ 12ਵੀਂ ਜਮਾਤਾਂ ਦੀਆਂ 60 ਵਿਦਿਆਰਥਣਾਂ ਨੇ ਪੂਰਨ ਉਤਸ਼ਾਹ ਨਾਲ ਆਪਣਾ ਨਾਮ ਦਰਜ ਕਰਵਾਇਆ।ਮੁੱਖ ਮਹਿਮਾਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ 15 ਦਿਨਾਂ ਦੇ ਇਸ ਕੋਰਸ ਤੋਂ ਬਾਅਦ ਵਿਦਿਆਰਥਣਾਂ ਨੂੰ ਬਿਊਟੀਸ਼ਨ ਕਿਟਸ ਅਤੇੇ ਸਰਟੀਫਿਕੇਟ ਦਿੱਤੇ ਜਾਣਗੇ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸ੍ਰੀਮਤੀ ਮਨੀਸ਼ਾ ਗੁਲਾਟੀ ਦਾ ਧੰਨਵਾਦ ਕੀਤਾ।ਇਸ ਮੌਕੇ ਸਕੂਲ ਅਧਿਆਪਕਾਵਾਂ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਕੁਲਬੀਰ ਕੌਰ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਨਵਦੀਪ ਕੌਰ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply