Saturday, August 15, 2026

ਸਰਦਾਰ ਕਰਤਾਰ ਸਿੰਘ ਸਰਾਭਾ

Kartar Singh Sarabhaਸੋਚ ਉਹਨਾ ਦੀ ਨੂੰ ਕਰਦੇ ਸਲਾਮ ਹਾਂ
ਦਿੱਤੇ ਜਿੰਨਾ ਨੇ ਕੌਮ ਲਈ ਪ੍ਰਾਣ ਨੇ

ਹੱਸ ਹੱਸ ਕੇ ਸ਼ਹੀਦ ਹੋ ਗਏ
ਕਰਤਾਰ ਸਰਾਭੇ ਜਿਹੇ ਤੂਫਾਨ ਨੇ

ਉਹ ਜਿਹੜੇ ਜਜ਼ਬੇ ਰੱਖਣ ਕੁਰਬਾਨੀਆਂ ਦੇ
ਉਹਨਾ ਲਈ ਤਸੀਹੇ ਆਮ ਨੇ

ਉਹਨਾ ਮਾਪਿਆਂ ਦੇ ਜਿਗਰੇ ਸ਼ੇਰਾਂ ਜਿਹੇ
ਜਿਨਾਂ ਕਫਨ ਜੰਮੇ ਪੁੱਤਾਂ ਨਾਲ ਨੇ

ਸ਼ਬਦਾਂ ਵਿਚ ਨਹੀ ਸਿਫਤ ਪਰੋ ਹੁੰਦੀ
ਮੇਰੀ ਕੌਮ ਚ ਏਨੇ ਜਾਂਬਾਜ਼ ਨੇ

ਹਰਪ੍ਰੀਤ ਕਿਵੇਂ ਕਰੇ ਸਿਫਤ ਇਹਨਾ ਸੂਰਮਿਆਂ ਦੀ
ਇਹ ਇਕ ਤੋਂ ਇਕ ਮਹਾਨ ਨੇ
ਇਹ ਇਕ ਤੋਂ ਇਕ ਮਹਾਨ ਨੇ।

ਹਰਪ੍ਰੀਤ ਸਿੰਘ ਮੂੰਡੇ

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply