ਸੋਚ ਉਹਨਾ ਦੀ ਨੂੰ ਕਰਦੇ ਸਲਾਮ ਹਾਂ
ਦਿੱਤੇ ਜਿੰਨਾ ਨੇ ਕੌਮ ਲਈ ਪ੍ਰਾਣ ਨੇ
ਹੱਸ ਹੱਸ ਕੇ ਸ਼ਹੀਦ ਹੋ ਗਏ
ਕਰਤਾਰ ਸਰਾਭੇ ਜਿਹੇ ਤੂਫਾਨ ਨੇ
ਉਹ ਜਿਹੜੇ ਜਜ਼ਬੇ ਰੱਖਣ ਕੁਰਬਾਨੀਆਂ ਦੇ
ਉਹਨਾ ਲਈ ਤਸੀਹੇ ਆਮ ਨੇ
ਉਹਨਾ ਮਾਪਿਆਂ ਦੇ ਜਿਗਰੇ ਸ਼ੇਰਾਂ ਜਿਹੇ
ਜਿਨਾਂ ਕਫਨ ਜੰਮੇ ਪੁੱਤਾਂ ਨਾਲ ਨੇ
ਸ਼ਬਦਾਂ ਵਿਚ ਨਹੀ ਸਿਫਤ ਪਰੋ ਹੁੰਦੀ
ਮੇਰੀ ਕੌਮ ਚ ਏਨੇ ਜਾਂਬਾਜ਼ ਨੇ
ਹਰਪ੍ਰੀਤ ਕਿਵੇਂ ਕਰੇ ਸਿਫਤ ਇਹਨਾ ਸੂਰਮਿਆਂ ਦੀ
ਇਹ ਇਕ ਤੋਂ ਇਕ ਮਹਾਨ ਨੇ
ਇਹ ਇਕ ਤੋਂ ਇਕ ਮਹਾਨ ਨੇ।
ਹਰਪ੍ਰੀਤ ਸਿੰਘ ਮੂੰਡੇ
Punjab Post Daily Online Newspaper & Print Media