Thursday, February 26, 2026

ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ

ਸਮਰਾਲਾ, 26 ਅਕਤੂਬਰ (ਪੰਜਾਬ ਪੋਸਟ -ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਵਿਸ਼ੇਸ਼ ਮੀਟਿੰਗ ਵਿੱਚ ਲੋਕਾਂ ਨੂੰ diwaliਅਪੀਲ ਕੀਤੀ ਗਈ ਕਿ ਐਤਕੀਂ ਪਟਾਕੇ ਨਾ ਚਲਾ ਕੇ ਗਰੀਨ ਦਿਵਾਲੀ ਮਨਾਈ ਜਾਵੇ।ਇਕ ਪਾਸੇ ਮਹਿੰਗਾਈ ਕਾਰਨ ਲੋਕਾਂ ‘ਚ ਹਾਹਾਕਾਰ ਮੱਚੀ ਹੋਈ ਹੈ, ਦੂਜੇ ਪਾਸੇ ਬਿਲਕੁੱਲ ਫਜ਼ੂਲ ਪੈਸੇ ਖਰਚ ਕੇ ਵਾਤਾਵਰਨ ਨੂੰ ਗੰਧਲਾ ਕੀਤਾ ਜਾਂਦਾ ਹੈ।ਪਰਾਲੀ ਸਾੜਨ ਕਰਕੇ ਕਿਸਾਨਾਂ ‘ਤੇ ਕੇਸ ਵੀ ਬਣਾਏ ਜਾ ਰਹੇ ਹਨ, ਪਰ ਪਟਾਕੇ ਚਲਾਉਣ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ।ਜਿਸ ਨਾਲ ਪ੍ਰਦੂਸ਼ਣ ਦੇ ਨਾਲ ਕਈ ਵੱਡੇ ਹਾਦਸੇ ਵੀ ਹੋ ਜਾਂਦੇ ਹਨ।ਫਰੰਟ ਆਗੂਆਂ ਨੇ ਕਿਹਾ ਕਿ ਪਟਾਕੇ ਨਾ ਚਲਾ ਕੇ ਦਿਵਾਲੀ ‘ਤੇ ਹਰੇ ਬੂਟੇ ਲਗਾ ਕੇ ਗਰੀਨ ਦਿਵਾਲੀ ਮਨਾਈ ਜਾਵੇ।
           ਮੀਟਿੰਗ ਵਿੱਚ ਕਮਾਂਡੈਟ ਰਸ਼ਪਾਲ ਸਿੰਘ ਪ੍ਰਧਾਨ, ਜੰਗ ਸਿੰਘ ਭੰਗਲਾ ਸੀਨੀਅਰ ਮੀਤ ਪ੍ਰਧਾਨ, ਸਵਿੰਦਰ ਸਿੰਘ ਕਲੇਰ, ਰਾਜਿੰਦਰ ਸਿੰਘ ਸਮਰਾਲਾ, ਦਰਸ਼ਨ ਸਿੰਘ ਕੰਗ, ਮਲਕੀਤ ਸਿੰਘ ਚਹਿਲਾ, ਬਲਬੀਰ ਸਿੰਘ ਚਹਿਲਾਂ, ਜਗਤਾਰ ਸਿੰਘ ਨੰਬਰਦਾਰ, ਬੰਤ ਸਿੰਘ ਕਾਮਰੇਡ, ਪ੍ਰੇਮ ਨਾਥ ਮਾਸਟਰ ਤੋਂ ਇਲਾਵਾ ਵੱਡੀ ਗਿਣਤੀ ‘ਚ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply