Friday, April 24, 2026

ਪਿੰਡ ਮੋਹਰ ਸਿੰਘ ਵਾਲਾ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ

ਭੀਖੀ, 3 ਨਵੰਬਰ (ਪੰਜਾਬ ਪੋਸਟ – ਕਮਲ ਕਾਂਤ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪੇਂਟਰ ਯੂਨੀਅਨ ਅਤੇ ਸਮੂਹ ਨਗਰ ਨਿਵਾਸੀਆ PUNJ0311201923ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਦਿਹਾੜੇ ‘ਤੇ ਇਕੱਤਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ਨਕੱਈ ਨੇ ਵਿਸ਼ਵਕਰਮਾ ਦਿਵਸ ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਮਹਾਪੁਰਸ਼ਾਂ ਦੇ ਫ਼ਲਸ਼ਫੇ ਤੋਂ ਸੱਚੀ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਅਤੇ ਸਾਨੂੰ ਇਮਾਨਦਾਰੀ ਨਾਲ ਸਮਾਜਿਕ ਸਾਰੋਕਾਰਾਂ ਨਾਲ ਵਿਚਰਨਾਂ ਚਾਹੀਦਾ ਹੈ।ਡੇਰਾ ਰੱਬ ਲੋਕ ਦੇ ਮੁਖੀ ਬਾਬਾ ਸੁਖਰਾਜ ਦਾਸ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਮਹਾਨ ਸਿਲਪਕਾਰੀ ਅਤੇ ਕਾਰੀਗਰਾਂ ਦੇ ਦੇਵਤਾ ਵਜੋਂ ਪੂਜਣਾ ਅੱਜ ਵੀ ਉਸ ਸੰਸਕਿਰਤੀ ਦੀ ਸਾਧਨਾ ਹੈ ਜੋ ਪੁਰਾਤਨ ਸਮੇ ਤੋਂ ਉੱਚੀਆਂ ਕਦਰਾਂ-ਕੀਮਤਾ ਦਾ ਪ੍ਰਤੀਕ ਹੈ।
         ਇਸ ਸਮਾਗਮ ਵਿੱਚ ਸਰਪੰਚ ਗੁਰਮੇਲ ਕੌਰ, ਪੰਚ ਸੁਖਵਿੰਦਰ ਸਿੰਘ, ਹਾਕਮ ਸਿੰਘ, ਭੋਲਾ ਸਿੰਘ, ਮੋਹਨ ਸਿੰਘ, ਪੰਚ ਹਰਬੰਸ ਸਿੰਘ, ਬੰਤ ਸਿੰਘ ਧਾਲੀਵਾਲ, ਗੁਰਜੀਵਨ ਸਿੰਘ ਧਾਲੀਵਾਲ, ਅਜੈਬ ਸਿੰਘ ਚਹਿਲ, ਕਲੱਬ ਪ੍ਰਧਾਨ ਗੁਰਇਕਬਾਲ ਸਿੰਘ ਬਾਲੀ, ਬਹਾਦਰ ਖਾਂ, ਰਾਮਪਾਲ ਸਿੰਘ ਪਾਲੀ, ਬੁੱਧ ਰਾਮ ਪਂੇਟਰ, ਰਾਮਪਾਲ ਸਿੰਘ, ਜੰਟਾ ਸਿੰਘ ਆਦਿ ਪਿੰਡ ਵਾਸੀ ਅਤੇ ਪੇਂਟਰ ਮੌਜੂਦ ਸਨ।
  

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply