ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਾਸ਼ਟਰੀ ਏਕਤਾ ਦਿਵਸ ਮੌਕੇ ’ਤੇ
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੇ ਨਿਰਦੇਸ਼ਨ ਹੇਠ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਡਾ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਅਸਲ ਰੂਪ ਵਿੱਚ ‘ਲੋਹ-ਪੁਰਖ’ ਸਨ।ਅਜ਼ਾਦੀ ਮਿਲਨ ਪਿੱਛੋਂ ਲੱਖਾਂ ਰਿਆਸਤਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਣਾ ਭਾਵ ਏਕਤਾ ਕਾਇਮ ਰੱਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਸਰਦਾਰ ਪਟੇਲ ਜੀ ਦੀ ਅਣਥੱਕ ਮਿਹਨਤ ਦੇ ਦ੍ਰਿੜ ਇਰਾਦੇ ਨੇ ਇਹ ਸੰਭਵ ਕਰ ਵਿਖਾਇਆ।ਹੁਣ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਭਰਪੂਰ ਉਪਰਾਲੇ ਕਰੀਏ ਅਤੇ ਤਰੱਕੀ ਦੀਆਂ ਬੁਲੰਦੀਆਂ ਛੂਹ ਸਕੀਏ।
ਸਕੂਲ ਦੇ ਵਿਦਿਆਰਥੀਆਂ ਦੁਆਰਾ ਸਹੰੁ ਚੁੱਕੀ ਗਈ ਕਿ ਉਹ ਭਾਰਤ ਦੀ ਏਕਤਾ ਅਤੇ ਅਖੰਡਤਾ ਕਦੇ ਨਹੀਂ ਭੰਗ ਹੋਣ ਦੇਣਗੇ।ਭਾਰਤ ਦੀ ਏਕਤਾਤ ’ਤੇ ਅਖੰਡਤਾ ਵਿੱਚ ਹੀ ਉਸ ਦੀ ਸ਼ਕਤੀ ਹੈ ਅਤੇ ਆਪਣੇ ਦੇਸ ਨੂੰ ਉੱਨਤ ਤੇ ਸ਼ਕਤੀਸ਼ਾਲੀ ਬਣਾਉਣਾ ਹਰ ਭਾਰਤੀ ਦਾ ਕਰਤੱਵ ਹੈ।ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਇਕੱਠੇ ਦੌੜ ਲਗਾਈ ਗਈ, ਛੇਵੀਂ ਤੇ ਸਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਪ੍ਰਭਾਤ ਫੇਰੀ ਵੀ ਕੱਢੀ ਗਈ ਅਤੇ ਐਨ.ਸੀ.ਸੀ ਦੇ ਕੈਡੇਟਾਂ ਵਲੋਂ ਮਾਰਚ ਪਾਸਟ ਵੀ ਕੀਤਾ ਗਿਆ।ਇਨ੍ਹਾਂ ਗਤੀਵਿਧੀਆਂ ਦੁਆਰਾ ਏਕਤਾ ਦਾ ਸੰਦੇਸ਼ ਦਿੱਤਾ ਗਿਆ।ਸਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ’ਤੇ ਅਧਾਰਤ ਨਿਬੰਧ ਲੇਖਣ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ।ਜਮਾਤ ਨੌਵੀਂ ਦੇ ਵਿਅਿਦਾਰਥੀਆਂ ਨੇ ‘ਇਕ ਭਾਰਤ, ਸ੍ਰੇਸ਼ਠ ਭਾਰਤ’ ਵਿਸ਼ੇ ’ਤੇ ਪੋਸਟਰ ਬਣਾਏ ਗਏ ਜਿਨ੍ਹਾਂ ਦੁਆਰਾ ਭਾਰਤ ਦੀ ਏਕਤਾ ਨੂੰ ਸੰੁਦਰ ਰੰਗਾਂ ਦੇ ਮਾਧਿਅਮ ਦੁਆਰਾ ਦਰਸਾਇਆ ਗਿਆ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media