ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਅਮਨ) – ਗਲੋਬਲ ਇੰਸਟੀਚਿਊਟ ਵਲੋਂ ਹਾਲ ਹੀ ਵਿੱਚ ਗਲੋਬਲ ਸ੍ਰਿਸ਼ਟੀ ਫੈਸਟੀਵਲ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਗ ਲਿਆ ਅਤੇ ਚੋਟੀ ਦੇ ਇਨਾਮ ਹਾਸਿਲ ਕੀਤੇ।
ਬਾਰ੍ਹਵੀਂ ਜਮਾਤ ਆਰਟਸ ਦੇ ਵਿਦਿਆਰਥੀ ਗੁਰਕੀਰਤਪਾਲ ਸਿੰਘ ਅਤੇ ਮਹਿਕ ਕੌਰ ਨੇ ਕੇਕ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 3000/- ਰੁਪਏ ਦਾ ਨਕਦ ਇਨਾਮ ਜਿੱਤਿਆ। ਸਮੂਹਕ ਵਿਚਾਰ ਵਟਾਂਦਰੇ `ਚ ਬਾਰ੍ਹਵੀਂ ਜਮਾਤ ਕਾਮਰਸ ਦੀ ਕਨਿਸ਼ਕਾ ਚੋਪੜਾ, ਕਾਵਿਸ਼ ਗੁਪਤਾ, ਮਾਧਵ ਅਵਸਥੀ, ਪ੍ਰਥਮ ਵੈਦ, ਭਾਵਿਸ਼ ਮਲਹੋਤਰਾ ਅਤੇ ਸਾਕੇਤ ਬਿਜਲੀ ਨੇ ਪਹਿਲੇ ਸਥਾਨ ਨਾਲ 5000/- ਰੁਪਏ ਦਾ ਨਕਦ ਇਨਾਮ ਹਾਸਲ ਕੀਤਾ।ਬਾਰ੍ਹਵੀਂ ਜਮਾਤ ਕਾਮਰਸ ਦੀ ਖਿਆਤੀ ਮਹਿਰਾ ਨੇ ਇਕੱਲੇ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ 3000/- ਰੁਪਏ ਦਾ ਨਕਦ ਇਨਾਮ ਜਿੱਤਿਆ।ਗਿਆਰ੍ਹਵੀਂ ਜਮਾਤ ਦੇ ਵੰਦਿਤ ਖੰਨਾ ਅਤੇ ਤਨੁਲ ਬਾਰ੍ਹਵੀਂ ਜਮਾਤ ਨੇ ਸਇੰਸ ਕੁਵਿਜ਼ ਵਿੱਚ ਪਹਿਲਾ ਸਥਾਨ ਲੈ ਕੇ 10000/- ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ।ਵਾਦ-ਵਿਵਾਦ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ ਆਰਟਸ ਦੀ ਰਵਬੀਰ ਕੌਰ ਅਤੇ ਆਯੂਸ਼ ਕਪੂਰ ਨੇ 1000/- ਰੁਪਏ ਦੇ ਨਕਦ ਇਨਾਮ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ।
ਮਿਸਟਰ ਸ੍ਰਿਸ਼ਟੀ ਮੁਕਾਬਲੇ `ਚ ਸ਼ਿਵਮ ਸੇਤੀਆ ਬਾਰ੍ਹਵੀਂ ਜਮਾਤ ਕਾਮਰਸ ਨੂੰ ਖੂਬਸੂਰਤ ਸ਼੍ਰੀਮਾਨ ਦਾ ਖਿ਼ਤਾਬ ਦਿੱਤਾ ਗਿਆ । ਗਰੁੱਪ ਨਾਚ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਬਾਰ੍ਹਵੀਂ ਜਮਾਤ ਦੇ ਗੌਰੰਗ ਗੁਲਾਟੀ, ਸਕਸ਼ਮ ਬਹਿਲ, ਖੁਸ਼ੀ ਸਿੰਘ ਤੇ ਗਿਆਰ੍ਹਵੀਂ ਜਮਾਤ ਦੇ ਰਿਧੀਮਾ ਸ਼ਰਮਾ, ਸੌਮਿਆ ਵਰਮਾਨੀ, ਅਨੰਨਿਆ ਅਤੇ ਯਾਸ਼ਿਕਾ ਨੂੰ ਵੀ ਭਾਗ ਲੈਣ ਦੇ ਸਰਟੀਫਿਕੇਟ ਦਿੱਤੇ ਗਏ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …