ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਐਡਵੋਕੇਟ ਕਰਨਬੀਰ ਸਿੰਘ ਲੇਹਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਕਚਹਿਰੀ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਨੂੰ ਪੀਣ ਵਾਲੇ ਠੰਢੇ ਪਾਣੀ ਦੀ ਮਸ਼ੀਨ ਭੇਂਟ ਕੀਤੀ ਹੈ।ਐਡਵੋਕੇਟ ਕਰਨਬੀਰ ਸਿੰਘ ਲੇਹਲ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਉਸ ਨੇ ਆਪਣੇ ਦਾਦਾ ਜੀ ਸਵ: ਰਘਬੀਰ ਸਿੰਘ ਡੀ.ਐਸ.ਪੀ ਪੰਜਾਬ ਪੁਲਿਸ ਦੀ ਯਾਦ ਨੂੰ ਸਮਰਪਿਤ ਉਕਤ ਮਸ਼ੀਨ ਕੋਰਟ ਕੰਪਲੈਕਸ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਭੇਂਟ ਕੀਤੀ ਹੈ। ਵਕੀਲ ਲੇਹਲ ਨੇ ਹੋਰ ਕਿਹਾ ਕਿ ਉਸ ਦੇ ਪਿਤਾ ਜੀ ਹਰਜਿੰਦਰ ਸਿੰਘ ਲੇਹਲ ਅਤੇ ਮਾਤਾ ਰਾਜਬੀਰ ਕੌਰ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਹਨ, ਜਿੰਨਾਂ ਨੇ ਉਹਨਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਕੀਤਾ ਹੈ।ਐਡਵੋਕੇਟ ਗੁਰਪ੍ਰੀਤ ਸਿੰਘ ਖੁਰਮਣੀਆਂ ਨੇ ਐਡਵੋਕੇਟ ਲੇਹਲ ਦੇ ਇਸ ਸਮਾਜਸੇਵੀ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਸ਼ੀਨ ਦੀ ਇਥੇ ਬਹੁਤ ਲੋੜ ਸੀ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ.ਕੇ ਢੰਡ, ਉਪ ਪ੍ਰਧਾਨ ਦੀਪਕ ਪਿਪਲਾਨੀ, ਸੈਕਟਰੀ ਇੰਦਰਜੀਤ ਸਿੰਘ ਅਰੀ, ਜੁਆਇੰਟ ਸੈਕਟਰੀ ਰਾਜਦੀਪ ਸਿੰਘ ਘੁੰਮਣ, ਐਡਵੋਕੇਟ ਨਵਜੋਤ ਕੌਰ ਚੱਬਾ, ਐਡਵੋਕੇਟ ਨਵਨੀਤ ਸਿੰਘ ਸੰਗੋਤਰਾ, ਐਡਵੋਕੇਟ ਜੈਅੰਤ ਨਾਥ ਸ਼ਰਮਾ, ਐਡਵੋਕੇਟ ਮਹੀਪ ਸਿੰਘ, ਬਲਬੀਰਪਾਲ ਸਿੰਘ, ਸਹਿਜਪ੍ਰੀਤ ਸਿੰਘ ਪਵਾਰ ਅਤੇ ਸਮੂਹ ਕਾਰਜਕਾਰਣੀ ਕਮੇਟੀ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media