ਦਰਿਆ ਵਿੱਚ ਲੱਗੇ ਸੈਟ ਨਾਲ ਆਵੇਗਾ ਰੌਸ਼ਨੀ ਤੇ ਆਵਾਜ਼ ਦਾ ਅਦਭੁੱਤ ਨਜ਼ਾਰਾ
ਜੰਡਿਆਲਾ/ ਬਿਆਸ, 8 ਨਵੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ
ਸੁਲਤਾਨਪੁਰ ਲੋੋਧੀ, ਡੇਰਾ ਬਾਬਾ ਨਾਨਕ ਅਤੇ ਉਹ ਸਥਾਨ ਜਿੰਨਾਂ ਨੂੰ ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ, ਵਿਖੇ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਬਿਆਸ ਅਤੇ ਸਤਲੁਜ ਦਰਿਆ ਵਿਚ ਰੌਸ਼ਨੀ ਅਤੇ ਆਵਾਜ਼ ਦੇ ਸੰਗਮ ਨਾਲ ਉਨਾਂ ਦੇ ਜੀਵਨ ਉਤੇ ਅਦਭੁਤ ਸ਼ੋਅ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ।ਆਪਣੀ ਤਰਾਂ ਦਾ ਇਹ ਵਿਲੱਖਣ ਸ਼ੋਅ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਿਯੋਗ ਨਾਲ ਉਕਤ ਦੋਵਾਂ ਦਰਿਆਵਾਂ ਵਿਚ ਪੈਂਦੇ ਹਰੇਕ ਜਿਲ੍ਹੇ ਵਿਚ ਕਰਵਾਏ ਜਾਣੇ ਹਨ।ਇਸ ਕੜੀ ਤਹਿਤ ਜਿਲ੍ਹੇ ਅੰਮ੍ਰਿਤਸਰ ਵਿਚੋਂ ਲੰਘਦੇ ਬਿਆਸ ਦਰਿਆ ਵਿਚ ਇਹ ਸ਼ੋਅ 14, 15 ਅਤੇ 16 ਨਵੰਬਰ ਨੂੰ ਜੀ.ਟੀ ਰੋਡ ਬਿਆਸ ਨਾਲ ਲੱਗਦੇ ਦਰਿਆ ਵਿਚ ਹੋਵੇਗਾ ਅਤੇ 19 ਨਵੰਬਰ ਨੂੰ ਇਕ ਰੋਜ਼ਾ ਸ਼ੋਅ ਵਜ਼ੀਦ ਭੁੱਲਰ ਵਿਚ ਕਰਵਾਇਆ ਜਾਵੇਗਾ।ਇਹ ਜਾਣਕਾਰੀ ਦਿੰਦੇ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਮੇਜਰ ਸੁਮਿਤ ਮੁੱਧ ਨੇ ਦੱਸਿਆ ਕਿ ਰੌਸ਼ਨੀ ਦਾ ਸੁਮੇਲ ਹੋਣ ਕਾਰਨ ਪਹਿਲੇ ਸ਼ੋਅ ਦਾ ਸਮਾਂ ਸ਼ਾਮ 6.00 ਵਜੇ ਦਾ ਅਤੇ ਦੂਸਰੇ ਸ਼ੋਅ ਦਾ ਸਮਾਂ 7 ਵਜੇ ਦਾ ਰਹੇਗਾ।
ਉਨਾਂ ਦੱਸਿਆ ਕਿ ਉਕਤ ਸਮਾਗਮ ਵਿਚ ਪਹੁੰਚਣ ਵਾਲੀ ਸੰਗਤ ਨੂੰ ਧਿਆਨ ਵਿਚ ਰੱਖਦੇ ਹੋਏ ਰਸਤੇ, ਪਾਰਕਿੰਗ, ਰੌਸ਼ਨੀ, ਪੀਣ ਵਾਲੇ ਪਾਣੀ, ਬੈਠਣ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਉਨਾਂ ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਅਤੇ ਕੰਮਾਂ ਦੀ ਵੰਡ ਕਰਦੇ ਹੋਏ ਡਿੳੂਟੀਆਂ ਲਗਾਈਆਂ।ਇਸ ਮਗਰੋਂ ਉਹ ਦੋਵਾਂ ਸਥਾਨਾਂ ਦਾ ਜਾਇਜ਼ਾ ਲੈਣ ਪਹੁੰਚੇ।
ਇਸ ਮੌਕੇ ਉਨਾਂ ਨਾਲ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ, ਤਹਿਸੀਲਦਾਰ ਨਾਇਬ ਤਹਿਸੀਲਦਾਰ, ਐਸ.ਡੀ.ਓ ਡਰੇਨਜ਼ ਐਕਸੀਅਨ ਲੋਕ ਨਿਰਮਾਣ ਵਿਭਾਗ, ਬੀ.ਡੀ.ਪੀ.ਓ ਰਈਆ, ਸਰਪੰਚ ਸਤਵਿੰਦਰ ਕੌਰ, ਐਸ.ਡੀ.ਓ ਜਲ ਸਰੋਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media