ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਦਿਅਕ ਅਦਾਰਿਆਂ `ਚ ਵਿਸ਼ੇਸ਼ ਮੁਕਾਮ ਹਾਸਲ ਆਤਮ ਪਬਲਿਕ ਸਕੂਲ ਇਸਲਾਮਾਬਾਦ ਦਾ ਸਲਾਨਾ ਸਮਾਰੋਹ ਯਾਦਗਾਰੀ ਹੋ ਨਿਬੜਿਆ।ਸਥਾਨਕ ਗੁਰੂ ਨਾਨਕ ਭਵਨ ਸਿਟੀ ਸੈੰਟਰ ਵਿਖੇ ਹੋਏ ਇਸ ਸਮਾਗਮ ਵਿੱਚ ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ, ਜਦਕਿ ਕੌਸਲਰ ਵਿਕਾਸ ਸੋਨੀ ਸਾਬਕਾ ਜਿਲ੍ਹਾ ਸਿਖਿਆ ਅਧਿਕਾਰੀ ਗੁਰਮੁੱਖ ਸਿੰਘ, ਦੀਪ ਦੇਵਿੰਦਰ ਸਿੰਘ, ਵਰਿੰਦਰ ਸਹਿਦੇਵ, ਗੁਰਿੰਦਰ ਮਕਨਾ ਅਤੇ ਸ਼ੈਲਿੰਦਰਜੀਤ ਰਾਜਨ ਵਿਸ਼ੇਸ਼ ਮਹਿਮਾਨ ਵਜੋੰ ਹਾਜਰ ਸਨ।
ਮੁੱਖ ਪ੍ਰਬੰਧਕ ਸ਼ਾਇਰ ਦੇਵ ਦਰਦ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਵਿਚ ਲਗਭਗ 800 ਸਕੂਲੀ ਬਚਿਆਂ ਨੇ ਗਿਧਾ, ਭੰਗੜਾ, ਕੋਰੀਉਗ੍ਰਾਫੀ ਅਤੇ ਗੀਤ ਸੰਗੀਤ ਰਾਹੀਂ ਅਮਿਟ ਛਾਪ ਛੱਡੀ।
ਜਲਿਆਂ ਵਾਲਾ ਬਾਗ ਸ਼ਤਾਬਤੀ ਵਰ੍ਹੇ ਨੂੰ ਸਮਰਪਿਤ “ਸ਼ਹੀਦ ੳੂਧਮ ਸਿੰਘ ” ਨਾਟਕ ਬੱਚਿਆਂ ਵਲੋਂ ਖੇਡਿਆ ਗਿਆ।ਗਾਇਕ ਹਰਿੰਦਰ ਸੋਹਲ ਅਤੇ ਯਾਕੂਬ ਗਿੱਲ ਨੇ ਵੀ ਖੂਬਸੂਰਤ ਗੀਤਾਂ ਨਾਲ ਹਾਜਰੀ ਲਵਾਈ। 
ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਵਿਕਾਸ ਸੋਨੀ ਨੇ ਕਿਹਾ ਕਿ ਅਜਿਹੇ ਮਿਆਰੀ ਸਕੂਲਾਂ ਵਿਚੋਂ ਹਾਸਿਲ ਕੀਤੀ ਵਿਦਿਆ ਨਾਲ ਬੱਚੇ ਜਿੰਦਗੀ ਦੀਆਂ ਚਣੌਤੀ ਭਰਪੂਰ ਮੰਜਿਲਾਂ ਨੂੰ ਵੀ ਸਹਿਜੇ ਪਾਰ ਕਰ ਲੈਂਦੇ ਹਨ।ਸਮਾਗਮ ਦਾ ਸੰਚਾਲਨ ਅਧਿਆਪਕ ਅਰਜੁਨ ਗੁਪਤਾ ਅਤੇ ਮਨਾਕਸ਼ੀ ਸ਼ਰਮਾ ਵਲੋਂ ਕੀਤਾ ਗਿਆ।
ਇਸ ਸਮੇਂ ਪਿ੍੍ਰ. ਅੰਕਿਤਾ ਸਹਿਦੇਵ ਹਰਮੀਤ ਆਰਟਿਸਟ, ਡਾ. ਹੀਰਾ ਸਿੰਘ, ਰਾਜਵਿੰਦਰ ਰਾਜ, ਪ੍ਰਤੀਕ ਸਹਿਦੇਵ, ਸੁਭਾਸ਼ ਸ਼ਰਮਾ, ਪਰਮਜੀਤ ਬਾਵਾ, ਨਵਦੀਪ, ਤ੍ਰਿਪਤਾ, ਸ਼ਮੀ ਮਹਾਜਨ, ਬਿੰਨੀ ਮਨਚੰਦਾ, ਮੋਹਿਤ, ਅਕਸ਼ੇ ਮਹਿਰਾ, ਗੀਤਾ ਮੈਮ ਅਤੇ ਕੋਮਲ ਸਹਿਦੇਵ ਤੋਂ ਇਲਾਵਾ ਅਧਿਆਪਕ ਅਤੇ ਮਾਪੇ ਵਡੀ ਗਿਣਤੀ ਵਿਚ ਹਾਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media