Tuesday, March 10, 2026

ਚਾਰ ਦਿਨਾਂ ‘ਚ ਵੀਹ ਹਜ਼ਾਰ ਤੋਂ ਵੱਧ ਲੋਕ ਵੇਖਣ ਪੁੱਜੇ ਰੌਸ਼ਨੀ ਅਤੇ ਆਵਾਜ਼ ਸ਼ੋਅ

ਡਿਪਟੀ ਕਮਿਸ਼ਨਰ, ਐਸ.ਡੀ.ਐਮ ਤੇ ਹੋਰ ਅਧਿਕਾਰੀਆਂ ਨੇ ਆਖਰੀ ਦਿਨ ਲਵਾਈ ਹਾਜ਼ਰੀ
ਜੰਡਿਆਲਾ ਗੁਰੂ/ ਬਿਆਸ, 19 ਨਵੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ PPNJ1911201903ਗੁਰੂ ਜੀ ਦੇ ਉਪਦੇਸ਼, ਫਲਸਫ਼ੇ ਅਤੇ ਜੀਵਨ ਤੋਂ ਲੋਕਾਂ ਨੂੰ ਤਕੀਨਕ ਦੀ ਸਹਾਇਤਾ ਰਾਹੀਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਰੌਸ਼ਨੀ ਅਤੇ ਅਵਾਜ਼ ‘ਤੇ ਅਧਾਰਿਤ ਸ਼ੋਅ ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਉਨਾਂ ਦੀ ਪਤਨੀ, ਐਸ.ਡੀ.ਐਮ ਮੇਜਰ ਸੁਮਿਤ ਮੁੱਧ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ।
          ਦੱਸਣਯੋਗ ਹੈ ਕਿ ਇੱਥੇ ਸ਼ੋਅ ਕੇਵਲ ਤਿੰਨ ਦਿਨ ਹੀ ਸੀ, ਪਰ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਦਿਨ ਦਾ ਹੋਰ ਵਾਧਾ ਕੀਤਾ ਗਿਆ ਸੀ।ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਮੇਜਰ ਸੁਮਿਤ ਮੁੱਧ ਨੇ ਦੱਸਿਆ ਕਿ 14, 15, 16 ਅਤੇ ਅੱਜ 18 ਨਵੰਬਰ ਤੱਕ ਇਸ ਪ੍ਰੋਗਰਾਮ ਦੇ 8 ਸ਼ੋਅ ਕਰਵਾਏ ਗਏ, ਜਿੰਨਾਂ ਵਿਚ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਇਕ ਅੰਦਾਜ਼ੇ ਮੁਤਾਬਿਕ ਕਰੀਬ 20 ਹਜ਼ਾਰ ਲੋਕ ਇਹ ਸ਼ੋਅ ਵੇਖਣ ਲਈ ਪੁੱਜੇ।  
         PPNJ1911201904ਵਰਣਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਹੇਠ ਰੌਸ਼ਨੀ ਤੇ ਅਵਾਜ਼ ‘ਤੇ ਅਧਾਰਿਤ ਸ਼ੋਅ ਹਰੇਕ ਜਿਲ੍ਹਾ ਹੈਡ ਕੁਆਰਟਰ ਤੋਂ ਇਲਾਵਾ ਸਤੁਲਜ ਤੇ ਬਿਆਸ ਦਰਿਆ ਵਿੱਚ ਕਰਵਾਏ ਜਾ ਰਹੇ ਹਨ। ਇਸ ਵਿਚ ਗੁਰੂ ਜੀ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਤੇ ਉਨਾਂ ਵੱਲੋਂ ਦਿੱਤੇ ਗਏ ਉਪਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਸ਼ੋਅ ਦੇ ਇੰਚਾਰਜ ਸ੍ਰੀਮਤੀ ਮੀਨਾਕਸ਼ੀ ਨੇ ਦੱਸਿਆ ਕਿ ਹੁਣ ਇਹ ਸ਼ੋਅ ਚਾਰ ਦਿਨ ਤਰਨਤਾਰਨ ਜਿਲ੍ਹੇ ਵਿਚ ਕਰਵਾਇਆ ਜਾਵੇਗਾ, ਜਿਸ ਵਿਚ 22 ਤੇ 23 ਨਵੰਬਰ ਨੂੰ ਪਿੰਡ ਗਗੜੇਵਾਲ ਅਤੇ 26 ਤੇ 27 ਨਵੰਬਰ ਨੂੰ ਪਿੰਡ ਧੂੰਦਾ ਵਿਖੇ ਇਹ ਸ਼ੋਅ ਕਰਵਾਏ ਜਾਣਗੇ।ਇਸ ਮੌਕੇ ਤਹਿਸੀਲਦਾਰ ਮਨਜੀਤ ਸਿੰਘ, ਨਾਇਬ ਤਹਿਸੀਲਦਾਰ ਬੰਗੜ, ਐਕਸੀਅਨ ਪਾਵਰ ਕਾਰਪੋਰੇਸ਼ਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply