Monday, July 6, 2026

ਪਿੰਡ ਚੰਗਾਲੀ ‘ਚ ਮਾਰੇ ਗਏ ਦਲਿਤ ਨੌਜਵਾਨ ਦੇ ਦੋਸ਼ੀਆਂ ਖਿਲਾਫ ਮੰਗੀ ਸਖਤ ਕਾਰਵਾਈ

ਭੀਖੀ /ਮਾਨਸਾ, 20 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ‘ਚ ਜਿਲੇ ਦੀਆਂ ਵੱਖ-ਵੱਖ PPNJ2011201902ਜਮਹੂਰੀ ਅਤੇ ਜਨਤਕ ਕਿਸਾਨ ਮਜਦੂਰ ਜਥੇਬੰਦੀਆਂ ਦੇ ਵਫਦ ਵਲੋਂ ਪਿੰਡ ਚੰਗਾਲੀ ਵਿੱਚ ਤਸ਼ੱਦਦ ਨਾਲ ਮਾਰੇ ਗਏ ਦਲਿਤ ਨੌਜਵਾਨ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ।
         ਮੰਗ ਪੱਤਰ ਦੇਣ ਸਮੇਂ ਵਫਦ ਵਿਚ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬੱਲੀ, ਸੂਬਾ ਕਮੇਟੀ ਮੈਂਬਰ ਮਾਸਟਰ ਹਰਗਿਆਨ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਸਹਿਰੀ ਆਗੂ ਮਨਜੀਤ ਸਿੰਘ ਸੋਢੀ, ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸ਼ੀਏਸਨ (ਏਪਵਾ) ਦੀ ਆਗੂ ਐਡਵੋਕੇਟ ਬਲਵੀਰ ਕੌਰ, ਮਜਦੂਰ ਮੁਕਤੀ ਮੋਰਚਾ ਦੇ ਆਗੂ ਮੇਲਾ ਸਿੰਘ ਤੇ ਗੁਰਤੇਜ ਸਿੰਘ, ਡਾਕਟਰ ਅੰਬੇਦਕਰ ਰਿਕਸ਼ਾ ਰੇਹੜੀ ਯੂਨੀਅਨ ਦੇ ਜਿਲਾ ਪ੍ਰਧਾਨ ਜਰਨੈਲ ਸਿੰਘ ਮਾਨਸਾ ਅਤੇ ਗੁਰਦੀਪ ਸਿੰਘ ਹਾਜਰ ਸਨ।ਜਥੇਬੰਦੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਬੀਤੇ ਦਿਨੀਂ ਪਿੰਡ ਚੰਗਾਲੀਵਾਲਾ (ਸੰਗਰੂਰ) ਦੇ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕਥਿਤ ਉਚ-ਜਾਤੀ ਹੰਕਾਰ ਵਿੱਚ ਗਰੱਸੇ ਗੁੰਡਿਆਂ ਵਲੋਂ ਵਹਿਸ਼ੀ ਤਸੀਹੇ ਦੇ ਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫਾਸਟ ਟਰੈਕ ਕੋਰਟ ਰਾਹੀਂ ਮਿਸਾਲੀ ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਮ੍ਰਿਤਕ ਦੇ ਵਾਰਸਾਂ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।ਦੋਸ਼ੀਆਂ ਖਿਲਾਫ ਐ.ਸੀ/ਐਸ.ਟੀ ਐਕਟ ਲਗਾਇਆ ਜਾਵੇ।ਦਲਿਤਾਂ ਉਪਰ ਹੋ ਰਹੇ ਸਮਾਜਿਕ ਜਬਰ ਨੂੰ ਨੱਥ ਪਾਈ ਜਾਵੇ।ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਉਪਰ ਦਿਨ ਪਰਤੀ ਦਿਨ ਵਧ ਰਹੇ ਜਬਰ ਵਿਚ ਸੱਤਾਧਾਰੀ ਧਿਰ ਦੇ ਆਗੂ ਸਾਮਿਲ ਹੁੰਦੇ ਹਨ ਜਾਂ ਗੁੰਡਾਗਰਦੀ ਕਰਨ ਵਾਲਿਆਂ  ਦੇ ਹੱਕ ਵਿਚ ਸੱਤਾਧਾਰੀ ਆਗੂ ਭੁਗਤਦੇ ਹਨ।ਜਿਸ ਨਾਲ ਗੁੰਡਾਗਰਦੀ ਦਿਨ ਪ੍ਰਤੀਦਿਨ ਵਧ ਰਹੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply