ਭੀਖੀ/ ਮਾਨਸਾ, 21 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਵਾਰਡ ਨੰ. 4 ਦੇ ਐਮ.ਸੀ ਮਨੋਜ ਕੁਮਾਰ ਰੌਕੀ ਨੇ ਦੱਸਿਆ ਕਿ ਵਾਰਡ ਦੀ
ਭਗਵਾਨ ਦਾਸ ਸਾਬਕਾ ਐਮ.ਸੀ ਵਾਲੀ ਗਲੀ ਵਿੱਚ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ 10 ਸਾਲ ਪਹਿਲਾਂ ਪਾਇਆ ਗਿਆ ਸੀ ਤਾਂ ਉਦੋਂ ਵਿਭਾਗੀ ਅਣਗਹਿਲੀ ਨਾਲ ਨਾਂ ਤਾਂ ਡੱਗ ਬਣਾਇਆ ਗਿਆ ਅਤੇ ਨਾਂ ਹੀ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਜੋੜਿਆ ਗਿਆ।ਜਿਸ ਕਾਰਨ ਹੁਣ ਇਹ ਕੰਮ ਕਮੇਟੀ ਠੇਕੇਦਾਰ ਵਲੋਂ ਆਪਣੇ ਪੱਧਰ ‘ਤੇ ਪਾਇਪ ਪਾ ਕੇ ਜੋੜਿਆ ਗਿਆ।ਇਸੇ ਤਰਾਂ ਹੀ ਆਈ.ਸੀ.ਆਈ.ਸੀ.ਆਈ ਬੈਂਕ ਅਤੇ ਸਟੇਟ ਬੈਂਕ ਆਫ ਇੰਡਿਆ ਵਾਲੀ ਗਲੀ ਦੇ ਸੀਵਰੇਜ ਨੂੰ ਮੇਨ ਸੀਵਰੇਜ ਨਾਲ ਨਾ ਜੋੜਣ ਕਰ ਕੇ ਗਲੀ ਵਾਲਾ ਸੀਵਰੇਜ ਓਵਰ ਫਲੋ ਹੋ ਗਿਆ ਸੀ।ਸਟੇਟ ਬੈਂਕ ਆਫ ਇੰਡੀਆ ਵਾਲੀ ਗਲੀ ਦਾ ਤਾਂ ਸੀਵਰੇਜ ਤਾਂ ਜੋੜ ਦਿੱਤਾ ਗਿਆ, ਪ੍ਰੰਤੂ ਆਈ.ਸੀ.ਆਈ ਬੈਂਕ ਵਾਲਾ ਹਾਲੇ ਵੀ ਜੋੜਨਾ ਬਾਕੀ ਹੈ।ਜਦੋਂ ਕਿ ਇਸ ਗਲੀ ਨੂੰ ਕਮੇਟੀ ਵਲੋਂ ਪੱਕਾ ਕਰ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਸ਼ਨੀਦੇਵ ਮੰਦਰ ਕਮੇਟੀ ਅਤੇ ਗਊਸ਼ਾਲਾ ਦੇ ਬੈਕਸਾਇਡ ਵਾਲੀ ਗਲੀ ਦਾ ਸੀਵਰੇਜ ਬੰਦ ਹੀ ਪਿਆ ਹੈ ਅਤੇ ਗੰਦਾ ਪਾਣੀ ਓਵਰ ਫਲੋ ਹੋ ਕੇ ਗਲੀਆਂ ਵਿੱਚ ਫੈਲ ਰਿਹਾ ਹੈ।ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਇਸ ਸਮੱਸਿਆ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸ.ਡੀ.ਓ ਹਰਸ਼ਰਨਜੀਤ ਸਿੰਘ ਅਤੇ ਜੇ.ਈ ਰਮਣੀਕ ਕੁਮਾਰ ਨੇ ਸਥਾਨਕ ਵਾਰਡ ਨੰਬਰ 4 ਵਿਖੇ ਐਡਵੋਕੇਟ ਮਨੌਜ ਕੁਮਾਰ ਰੌਕੀ ਐਮ.ਸੀ ਦੇ ਨਾਲ ਵਾਰਡ ਦੀਆ ਗਲੀਆਂ ਦਾ ਦੌਰਾ ਕੀਤਾ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਸਬੰਧੀ ਆਈਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਲਈ।ਉਨ੍ਹਾਂ ਇਸ ਮੌਕੇ ਸ਼ਿਕਾਇਤਾਂ ਹੱਲ ਕੀਤੇ ਜਾਣ ਦਾ ਭਰੋਸਾ ਦਿਵਾਇਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media