Saturday, October 17, 2026

ਵਨ ਸਟੋਪ ਸੈਂਟਰ (ਸਖੀ ) ਮਾਨਸਾ ਵਲੋਂ ਜਾਗਰੂਕਤਾ ਕੈਂਪ ਲਗਾਇਆ

ਅੱਤਿਆਚਾਰ ਪੀੜਤ ਔਰਤਾਂ ਨੂੰ ਪ੍ਰਾਪਤ ਹੋਣਲਿਮਣ ਵਾਲੀਆਂ ਵਾਲੀ ਸਹਾਇਤਾ ਤੋਂ ਜਾਣੂ
ਭੀਖੀ/ ਮਾਨਸਾ, 21 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਵਨ ਸਟੋਪ ਸੈਂਟਰ ਮਾਨਸਾ ਵਲੋਂ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ PPNJ2111201913ਸਰਕਾਰ ਵਲੋਂ ਚਲਾਈ ਜਾ ਰਹੀ ਵਨ ਸਟੋਪ ਸਕੀਮ ਤਹਿਤ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਬਲਾਕ, ਝੁਨੀਰ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਡੇਰਾ ਬਾਬਾ ਧਿਆਨ ਦਾਸ ਵਿਖੇ ਵਨ ਸਟੋਪ ਸੈਂਟਰ ਦੇ ਸਟਾਫ ਵਲੋਂ ਵੀ ਸ਼ਮੂਲੀਅਤ ਕਰ ਕੇ ਲੋਕਾਂ ਨੂੰ ਵਨ ਸਟੋਪ ਸੈਂਟਰ ਸਕੀਮ ਦੇ ਇਸ਼ਤਿਹਾਰ ਵੰਡ ਕੇ ਅੱਤਿਆਚਾਰ ਤੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਮੈਡੀਕਲ ਸਹਾਇਤਾ, ਮਾਨਸਿਕ ਪ੍ਰੇਸ਼ਾਨੀ ਤੋਂ ਬਚਾਅ, ਮੁਫਤ ਕਾਨੂੰਨੀ ਸਹਾਇਤਾ, ਆਰਜ਼ੀ ਰਿਹਾਇਸ਼ ਆਦਿ ਬਾਰੇ ਜਾਗਰੂਕ ਕੀਤਾ ਗਿਆ।
                      ਕੈਂਪ ਵਿੱਚ ਵਨ ਸਟੋਪ ਸੈਂਟਰ ਦੀ ਸੈਂਟਰ ਐਡਮਿਨ ਮਿਸ. ਗਗਨਦੀਪ ਕੌਰ, ਕੇਸ ਵਰਕਰ ਭਾਵਨਾ ਜੈਨ, ਕਾਊਂਸਲਰ ਸ੍ਰੀਮਤੀ ਜਸਪ੍ਰੀਤ ਕੌਰ, ਆਈ.ਟੀ ਸਟਾਫ ਤੋਂ ਇਲਾਵਾ ਸਤਨਾਮ ਸਿੰਘ ਮੌਜੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply