ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੈਸ਼ਨਲ ਯੂੂਥ ਵੈਲਫੇਅਰ ਕਲੱਬ ਫਰੀਦਕੋਟ ਵਲੋਂ ਕਰਵਾਏ ਜਾ ਰਹੇ 19ਵੇਂ `ਧੀ ਪੰਜਾਬ ਦੀ` ਮੁਕਾਬਲੇ ਦੇ ਫਾਈਨਲ `ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਨਿਸ਼ਾ ਰਾਣੀ ਨੇ ਇਸ ਮੁਕਾਬਲੇ ਦੇ ਫਾਈਨਲ `ਚ ਜਗ੍ਹਾ ਬਣਾ ਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਸੁਨਹਿਰੀ ਅੱਖਰਾਂ ‘ਚ ਦਰਜ਼ ਕਰਵਾਇਆ ਹੈ।ਨਿਸ਼ਾ ਰਾਣੀ ਪੁੱਤਰੀ ਜਗਨ ਨਾਥ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਭਾਵਾਲ ਦੀ ਵਸਨੀਕ ਹੈ।ਬੀਤੇ ਦਿਨੀਂ ਕਲੱਬ ਵਲੋ ਪੰਜਾਬ ਦੇ ਜ਼ਿਲ੍ਹਿਆਂ `ਚ ਉਪ ਚੋਣ ਮੁਕਾਬਲੇ ਕਰਵਾਏ ਗਏ ਸਨ।ਜਿਸ ਦੌਰਾਨ 18 ਲੜਕੀਆਂ ਦੀ ਚੋਣ ਫਾਈਨਲ ਮੁਕਾਬਲੇ ਲਈ ਕੀਤੀ ਗਈ ਹੈ।ਅੱਜ ਨਿਸ਼ਾ ਫਾਈਨਲ ਮੁਕਾਬਲੇ `ਚ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰੇਗੀ ।
ਜ਼ਿਕਰਯੋਗ ਹੈ ਕਿ ਨਿਸ਼ਾ ਰਾਣੀ ਬਤੌਰ ਈ.ਟੀ.ਟੀ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ ਅਤੇ ਫ਼ਿਲਮਾਂ ਵਿੱਚ ਆਵਾਜ਼ ਦੇਣ ਦੇ ਨਾਲ਼-ਨਾਲ਼ ਲਘੂ ਫ਼ਿਲਮਾਂ ਵਿੱਚ ਅਦਾਕਾਰੀ ਵੀ ਕਰਦੀ ਹੈ।ੳੇੁਹ ਪੀ.ਟੀ.ਸੀ ਵਲੋ ਕਰਵਾਏ ਜਾਂਦੇ ਲਾਫਟਰ ਦਾ ਮਾਸਟਰ ਵਿੱਚ ਵੀ ਸੰਗਰੂਰ ਜ਼ਿਲ੍ਹੇਅਤੇ ਮਾਪਿਆ ਦਾ ਨਾਮ ਚਮਕਾ ਚੁੱਕੀ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media