ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਸਫ਼ਲਤਾ ਪੂਰਵਕ ਚਲ ਰਹੇ
ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਵਿਦਿਆਰਥੀਆਂ ’ਚ ਪੜ੍ਹਣ ਦੀ ਰੁਚੀ ਵਧਾਉਣ ਲਈ ‘ਨੈਸ਼ਨਲ ਲਾਇਬ੍ਰੇਰੀ ਵੀਕ’ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿਚ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਲਾਇਬ੍ਰੇਰੀ ਨਾਲ ਸਬੰਧਿਤ ‘ਰੀਡ ਐਂਡ ਨਰੇਟ ਯੂਅਰ ਸਟੋਰੀ’, ਅਮੇਜ਼ਿੰਗ ਬੁੱਕ ਕਵਰ, ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।
ਪ੍ਰਿੰਸੀਪਲ ਗਿੱਲ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਣ ਲਈ ਕਿਹਾ।ਮੌਕੇ ਬੈਸਟ ਸਟੋਰੀ ਰੀਡਰ ’ਚ ਜਪਲੀਨ ਸਿੰਘ ਕਲਾਸ 5ਵੀਂ ਪਹਿਲਾਂ ਸਥਾਨ, ਦੂਸਰਾ ਸਥਾਨ ਨਛੱਤਰਬੀਰ ਸਿੰਘ ਕਲਾਸ 6ਵੀਂ, ਤੀਸਰਾ ਕਲਾਸ ਗੁਰਲੀਨ ਕੌਰ ਕਲਾਸ ਛੇਵੀਂ, ਜਦ ਕਿ ਅਮੇਜ਼ਿੰਗ ਬੁੱਕ ਕਵਰ ’ਚ ਪਹਿਲਾ ਸਥਾਨ ਹਿੰਮਤਵੀਰ ਸਿੰਘ ਕਲਾਸ 5ਵੀਂ, ਦੂਸਰਾ ਸਥਾਨ ਗੁਰਲੀਨ ਕੌਰ 8ਵੀਂ, ਤੀਸਰਾ ਸਥਾਨ ਕੋਮਲਪ੍ਰੀਤ ਕੌਰ 6ਵੀਂ ਅਤੇ ਇਸੇ ਤਰ੍ਹਾਂ ਪੋਸਟਰ ਮੇਕਿੰਗ ’ਚ ਪਹਿਲਾਂ ਸਥਾਨ ਹਰਮੀਤ ਸਿੰਘ ਕਲਾਸ 5ਵੀਂ, ਗੁਰਲਾਲ ਸਿੰਘ 8ਵੀਂ ਦੂਸਰਾ ਸਥਾਨ, ਤੀਸਰਾ ਸਥਾਨ ਬਲਜੀਤ ਕੌਰ ਕਲਾਸ ਛੇਵੀਂ ਅਤੇ ਸੱਤਵੀਂ ਕਲਾਸ ਦੇ ਅਕਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।ਪ੍ਰਿੰ. ਗਿੱਲ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਕੇ ਉਨਾਂ ਦੀ ਹੌਂਸਲਾ ਅਫ਼ਜਾਈ ਕੀਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media