ਲੌਂਗੋਵਾਲ, 8 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਡੇਢ ਸਾਲ ਦੇ ਕਰੀਬ ਭੋਲਾ ਸਿੰਘ ਪੁੱਤਰ ਰਾਮ ਸਿੰਘ ਛਾਜਲੀ ਦੀ ਕਿਸੇ ਗੰਭੀਰ ਬਿਮਾਰੀ
ਕਾਰਨ ਮੌਤ ਹੋ ਗਈ ਸੀ।ਮੌਤ ਤੋਂ ਬਾਅਦ ਪਰਿਵਾਰ ਨੂੰ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ।ਪਰਿਵਾਰ ਵਿਚ ਚਾਰ ਧੀਆਂ, ਇਕਲੋਤਾ ਪੁੱਤਰ ਹੈ।ਮ੍ਰਿਤਕ ਭੋਲਾ ਸਿੰਘ ਪਤਨੀ ਬਲਜੀਤ ਕੌਰ (ਅਨੁਸੂਚਿਤ ਜਾਤੀ ਨਾਲ ਸਬੰਧਤ) ਜੋ ਪਿਛਲੇ ਇੱਕ ਸਾਲ ਤੋਂ ਵਿਧਵਾ ਪੈਨਸ਼ਨ ਲਗਵਾਉਣ ਲਈ ਦਫਤਰਾਂ ਵਿੱਚ ਗੇੜੇ ਕੱਢ ਰਹੀ ਹੈ।ਪਰ ਉਸ ਦੀ ਹਲੇ ਤੱਕ ਵਿਧਵਾ ਪੈਨਸ਼ਨ ਨਹੀਂ ਲਗ ਸਕੀ।
ਪੀੜਤ ਔਰਤ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਉਹ ਆਂਗਨਵਾੜੀ ਵਰਕਰਾਂ ਨੂੰ ਮਿਲ ਕੇ ਆਪਣੀ ਅਤੇ ਯੋਗ ਬੇਟੀਆਂ ਦੀ ਪੈਨਸ਼ਨ ਅਪਲਾਈ ਕੀਤੀ ਸੀ।ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।ਸੁਵਿਧਾ ਕੇਂਦਰ ਅਪਲਾਈ ਕੀਤੀ ਉਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਪਾਸ ਹੋ ਚੁੱਕੀ ਹੈ ਜਾਂ ਨਹੀਂ।ਉਹ ਪਿੰਡ ਦੀ ਪੰਚਾਇਤ ਕੋਲ ਗਈ ਤਾਂ ਉਨ੍ਹਾਂ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ।ਪੀੜਤ ਬਲਜੀਤ ਕੌਰ ਅੱਜ ਤੱਕ ਦਫਤਰਾਂ ਦੇ ਧੱਕੇ ਖਾਣ ਲਈ ਮਜਬੂਰ ਹੈ। ਪੀੜਤ ਬਲਜੀਤ ਕੌਰ ਦੱਸਿਆ ਕਿ ਉਹ ਦਿਹਾੜੀ ਕਰਦੀ ਹੈ ਅਤੇ ਉਸ ਦਾ ਪੁੱਤਰ ਜੋ ਬੀ.ਏ ਭਾਗ ਪਹਿਲਾ ਦੀ ਪੜ੍ਹਾਈ ਕਰ ਰਿਹਾ ਸੀ ਉਸ ਦੀ ਪੜ੍ਹਾਈ ਅਧਵਾਟੇ ਛੁੱਡਵਾ ਕੇ ਘਰ ਦਾ ਗੁਜਾਰਾ ਚਲਾਉਣ ਦਿਹਾੜੀ ‘ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।
ਇਸ ਸਬੰਧੀ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਉਹ ਆਪਣੇ ਤੌਰ ‘ਤੇ ਸੀ.ਡੀ.ਪੀ.ਓ ਸੁਨਾਮ ਨੂੰ ਮਿਲ ਕੇ ਇਸ ਪੈਨਸ਼ਨ ਬਾਰੇ ਗੱਲ ਕਰਨਗੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media