Tuesday, April 28, 2026

ਬੀ.ਐਸ.ਐਫ 22 ਬਟਾਲੀਅਨ ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਮਾਰੋਹ

ਸਰਕਾਰੀ ਹਾਈ ਸਕੂਲ ਤੇ ਪਿੰਡ ਲਈ ਦਿੱਤੀ ਰਾਹਤ ਸਮੱਗਰੀ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਬੀ.ਐਸ.ਐਫ ਸੈਕਟਰ ਹੈਡਕੁਆਟਰ ਖਾਸਾ (ਅੰਮ੍ਰਿਤਸਰ) ਦੇ ਅਧਿਕਾਰਤ ਖੇਤਰ ਵਿਚ ਆਉਂਦੀ PPNJ0912201907ਬੀ.ਐਸ.ਐਫ 22 ਬਟਾਲੀਅਨ ਰਾਮਤੀਰਥ ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰੱਹਦੀ ਪਿੰਡ ਕੱਕੜ ਦੇ ਸਰਕਾਰੀ ਹਾਈ ਸਕੂਲ ਵਿਖੇ ਇਕ ਮੈਡੀਕਲ ਕੈਂਪ ਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਮਾਂਡੈਂਟ ਐਲ.ਕੇ ਵਾਲਡੇ ਦੀ ਦੇਖ-ਰੇਖ ਹੇਠ ਕੀਤਾ ਗਿਆ।ਜਿਸ ਦੋਰਾਨ ਹੈਡ ਮਿਸਟਰਿਸ ਸੁਧਾ ਠਾਕੁਰ, ਪ੍ਰਧਾਨ ਮੇਜਰ ਸਿੰਘ, ਤੋਂ ਇਲਾਵਾ 60 ਇਲਾਕਾ ਵਾਸੀਆਂ ਤੇ 120 ਦੇ ਕਰੀਬ ਵਿਦਿਆਰਥੀਆਂ ਨੇ ਹਾਜਰੀ ਭਰੀ।
            ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕੰਪਿਊਟਰ, ਆਰਓ ਸਿਸਟਮ, ਵਾਟਰ ਟੈਂਕ, ਡਸਟਬੀਨ, ਏਅਰ ਕੂਲਰ, ਸਕੂਲ ਬੈਗ, ਸਕੂਲ ਬੂਟ, ਨੋਟ ਬੁੱਕ, ਸਟੇਸ਼ਨਰੀ ਤੇ ਖੇਡ ਸਮੱਗਰੀ ਵੰਡੀ ਗਈ। ਜਦਕਿ ਸਵੱਛ ਤੇ ਸਵੱਸਥ ਭਾਰਤ ਮੁਹਿੰਮ ਤਹਿਤ ਪਿੰਡ ਦੇ ਪ੍ਰਧਾਨ ਨੂੰ ਏਅਰ ਕੂਲਰ, ਵਾਟਰ ਟੈਂਕ ਤੇ ਡਸਟਬੀਨ ਆਦਿ ਵੰਡੇ ਗਏ।ਪੀ.ਐਚ.ਸੀ ਲੋਪੋਕੇ ਦੇ ਸਹਿਯੋਗ ਨਾਲ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਦੋਰਾਨ ਸੈਂਕੜੇ ਮਰੀਜਾਂ ਦੀ ਜਾਂਚ ਕਰਕੇ ਦਵਾਈਆ ਵੰਡੀਆ ਗਈਆਂ।ਕਮਾਂਡੈਂਟ ਐਲ.ਕੇ ਵਾਲਡੇ ਨੇ ਕਿਹਾ ਕਿ ਬੀ.ਐਸ.ਐਫ ਦੇਸ਼ ਦੀ ਸੁੱਰਖਿਆ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾਉਣਾ ਜਰੂਰੀ ਸਮਝਦੀ ਹੈ, ਜਿਸ ਨੂੰ ਸਿਵਿਕ ਐਕਸ਼ਨ ਪ੍ਰੋਗਰਾਮ ਫੰਡਾਂ ਰਾਹੀਂ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਖੇਤਰ ਵਿਚ ਆਪਣਾ ਯੋਗਦਾਨ ਪਾਉਣ ਲਈ ਬੀ.ਐਸ.ਐਫ ਵਚਨਬੱਧ ਹੈ।
          ਇਸ ਮੋਕੇ ਡੀ.ਸੀ ਗੁਰਲਿੰਦਰ ਸਿੰਘ, ਬੀ.ਓ.ਪੀ ਕਮਾਂਡਰ ਬੀ.ਬੀ ਬਸਵਨੂੰਕੱਤਰੀ, ਇੰਸ. ਸਵਦੇਸ਼, ਡਾ. ਨੇਹਾ, ਬਬੀਤਾ ਕੁਮਾਰੀ, ਬਲਜੀਤ ਕੌਰ, ਸੰਤੋਸ਼ ਕੁਮਾਰੀ, ਜਸਕਰਨ, ਰਵਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਪਿਆਰਾ ਸਿੰਘ, ਹਰਨੇਕ ਸਿੰਘ, ਹਰਜਿੰਦਰਪਾਲ ਸਿੰਘ, ਸਰਪੰਚ ਮੇਜਰ ਸਿੰਘ ਆਦਿ ਹਾਜਰ ਸਨ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …

Leave a Reply