Tuesday, April 28, 2026

ਐਨ.ਸੀ.ਸੀ ਕੈਡਿਟਾਂ ਨੇ ਨਸ਼ਾ, ਦਾਜ ਤੇ ਭ੍ਰਿਸ਼ਟਾਚਾਰ ਖਿਲਾਫ ਰੈਲੀ ਕੱਢੀ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਗੁਰਮੀਤ ਸੰਧੂ) – ਫੌਜ ਤੇ ਅਰਧ ਸੈਨਿਕ ਬਲਾਂ ਦੇ ਕਰਮਚਾਰੀਆ, ਅਧਿਕਾਰੀਆਂ ਤੇ ਵਿਦਿਆਰਥੀਆਂ ਲਈ ਵਿਦਿਅਕ PPNJ0912201908ਮਿਸਾਲ ਬਣ ਚੁੱਕੇ ਕੇਂਦਰੀ ਵਿਦਿਆਲਯ ਨੰਬਰ-1 ਸਦਰ ਕੈਂਟ ਵਿਖੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਆਰ.ਡੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਾਈਸ ਪ੍ਰਿੰਸੀਪਲ ਹਰੀਸ਼ ਕੁਮਾਰ ਦੇ ਪ੍ਰਬੰਧਾਂ ਹੇਠ ਰਾਸ਼ਟਰੀ ਕੈਡਿਟ ਕੌਰ ਦਿਵਸ ਮਨਾਇਆ ਗਿਆ।
        60 ਐਨ.ਸੀ.ਸੀ ਵਿੰਗ ਦੇ ਕੈਡਿਟਾਂ ਵਲੋਂ ਭ੍ਰਿਸ਼ਟਾਚਾਰ, ਨਸ਼ਾ ਅਤੇ ਦਾਜ ਵਰਗੀਆਂ ਸਮਾਜਿਕ ਕੁਰੀਤੀਆਂ ਖਿਲਾਫ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਵਿਦਿਆਰਥੀਆਂ ਨੇ ਤਿੰਨਾਂ ਕੁਰੀਤੀਆਂ ਖਿਲਾਫ ਬੈਨਰ ਤੇ ਪਲੇਅ ਕਾਰਡ ਚੁੱਕ ਕੇ ਨਾਅਰੇ ਲਗਾਏ।ਕਰਨਲ ਆਰ.ਡੀ ਸਿੰਘ ਨੇ ਕਿਹਾ ਕਿ ਐਨ.ਸੀ.ਸੀ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦਾ ਜਜਬਾ ਪੈਦਾ ਕਰਨ ਦੇ ਨਾਲ ਨਾਲ ਇਕ ਬੇਮਿਸਾਲ ਸਮਾਜ ਤੇ ਦੇਸ਼ ਦੇ ਨਿਰਮਾਣ ਦੀ ਵੀ ਪ੍ਰੇਰਣਾ ਦਿੰਦੀ ਹੈ।ਉਨ੍ਹਾ ਕਿਹਾ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਨਸ਼ਾ, ਭ੍ਰਿਸ਼ਟਾਚਾਰ ਤੇ ਦਾਜ ਦੇਸ਼ ਲਈ ਵੱਡੀ ਲਾਹਨਤ ਹਨ, ਜਦਕਿ ਦੇਸ਼ ਪਹਿਲਾਂ ਹੀ ਗਰੀਬੀ, ਬੇਰੁਜਗਾਰੀ, ਭੁੱਖਮਰੀ ਨਾਲ ਜੂਝ ਰਿਹਾ ਹੈ।ਜਿਸ ਦੇ ਖਾਤਮੇ ਲਈ ਨੋਜਵਾਨ ਵਰਗ ਨੂੰ ਹੀ ਅੱਗੇ ਆਉਣਾ ਪਵੇਗਾ।
           ਇਸ ਮੋਕੇ ਭੁਪਿੰਦਰ ਸਿੰਘ, ਕੁਸੁਮ ਲਤਾ ਸਮੇਤ ਹੋਰ ਐਨਸੀਸੀ ਕੈਡਿਟ ਤੇ 60 ਬਟਾਲੀਅਨ ਐਨ.ਸੀ.ਸੀ ਦਾ ਦਲਬਲ ਹਾਜਰ ਸੀ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …

Leave a Reply