ਸੁਨਾਮ, 14 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿਖੇ ਅੰਗਰੇਜ਼ੀ, ਹਿੰਦੀ, ਪੰਜਾਬੀ
ਬੋਲ-ਲਿਖਤ ਮੁਕਾਬਲੇ ਕਰਵਾਏ ਗਏ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇੰਨਾ ਮੁਕਾਬਲਿਆਂ ਦਾ ਮਕਸਦ ਬੱਚਿਆਂ ਦੀ ਭਾਸ਼ਾ ਸੰਬੰਧੀ ਰੁਚੀ ਪੈਦਾ ਕਰਨਾ ਸੀ।ਇੰਨਾਂ ਮੁਕਾਬਲਿਆਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ ਜਿਸ ਦੌਰਾਨ ਪਹਿਲੀ-ਦੂਜੀ ਜਮਾਤ ਦਾ ਗਰੁੱਪ-ਏ ਤੀਜੀ, ਚੌਥੀ, ਪੰਜਵੀਂ ਦਾ ਗਰੁੱਪ-ਬੀ 6ਵੀਂ, 7ਵੀਂ, 8ਵੀਂ ਦਾ ਗਰੁੱਪ-ਸੀ ਵਿੱਚ ਵੰਡਿਆ ਗਿਆ।ਜਿਸ ਵਿੱਚ ਅੰਗਰੇਜ਼ੀ ਬੋਲ-ਲਿਖਤ ਵਿਚੋਂ ਗਰੁੱਪ-ਏ `ਚੋਂ ਪਹਿਲਾਂ ਸਥਾਨ ਨਿਰਵੈਰ ਸਿੰਘ, ਦੂਜਾ ਅਸ਼ਮੀਤ ਕੌਰ, ਤੀਸਰਾ ਵਿਵੇਕ ਸਿੰਗਲਾ ਨੇ, ਗਰੁੱਪ-ਬੀ ਵਿਚੋਂ ਪਹਿਲਾਂ ਸਥਾਨ ਕਸ਼ਿਕਾ, ਦੂਜਾ ਹਰਨੂਰ ਸਿੰਘ ਨੇ, ਗਰੁੱਪ-ਸੀ ਵਿਚੋਂ ਪਹਿਲਾਂ ਸਥਾਨ ਨਵਨੀਤ ਕੌਰ, ਦੂਜਾ ਮਨੀ, ਸ਼ਾਨਵੀਰ ਸਿੰਘ, ਪ੍ਰਭਜੋਤ ਸਿੰਘ ਨੇ ਹਾਸਲ ਕੀਤਾ।ਹਿੰਦੀ ਬੋਲ-ਲਿਖਤ ਦੌਰਾਨ ਗਰੁੱਪ-ਏ ਵਿਚੋਂ ਪਹਿਲਾਂ ਸਥਾਨ ਸਹਿਜਦੀਪ ਸਿੰਘ ਨੇ, ਗਰੁੱਪ-ਬੀ ਵਿਚੋਂ ਪਹਿਲਾਂ ਸਥਾਨ ਸਮਨਦੀਪ ਕੌਰ, ਕਸ਼ਿਕਾ ਨੇ, ਗਰੁੱਪ-ਸੀ ਵਿਚੋਂ ਪਹਿਲਾਂ ਨਵਨੀਤ ਕੌਰ, ਅਰੁਨਜੋਤ ਕੌਰ ਨੇ, ਦੂਜਾ ਸਾਰੰਗਪ੍ਰੀਤ ਸਿੰਘ, ਮਨੀ ਨੇ ਹਾਸਲ ਕੀਤਾ।ਪੰਜਾਬੀ ਬੋਲ-ਲਿਖਤ ਵਿਚੋਂ (ਗਰੁੱਪ-ਏ) ਪਹਿਲਾਂ ਸਥਾਨ ਵਿਵੇਕ ਸਿੰਗਲਾ ਨੇ, ਦੂਜਾ ਸਥਾਨ ਨਿਰਵੈਰ ਸਿੰਘ ਅਤੇ ਸਮਰਪ੍ਰਤਾਪ ਸਿੰਘ ਨੇ, ਗਰੁੱਪ-ਬੀ ਵਿਚੋਂ ਸ਼ਮਨਪ੍ਰੀਤ ਕੌਰ ਨੇ, ਦੂਜਾ ਸਥਾਨ ਮਹਿਰੀਤ ਕੌਰ, ਸਤਿਅਮਜੋਤ ਕੌਰ, ਹਰਨੂਰ ਸਿੰਘ ਨੇ, ਗਰੁੱਪ-ਸੀ ਵਿਚੋਂ ਪਹਿਲਾਂ ਸਥਾਨ ਨਵਨੀਤ ਕੌਰ, ਦੂਜਾ ਸਥਾਨ ਸਾਰੰਗਪ੍ਰੀਤ ਸਿੰਘ, ਗੁਰਦਿੱਤ ਸਿੰਘ, ਲੁਕੇਸ਼ ਸਿੰਗਲਾ ਨੇ ਹਾਸਲ ਕੀਤਾ।ਜੇਤੂ ਬੱਚਿਆਂ ਦਾ ਹੌਂਸਲਾ ਵਧਾਉਂਦੇ ਹੋਏ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਭਾਸ਼ਾ ਦੇ ਵਿਕਾਸ ਲਈ ਬਹੁਤ ਜਰੂਰੀ ਹਨ।ਉਨਾਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।ਇਸ ਸਮੇਂ ਅਧਿਆਪਕਾਂ ਬਿੰਦੀਆਂ ਮਦਾਨ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਕੰਚਨ ਸਿੰਗਲਾਂ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media