Thursday, April 16, 2026

ਕੈਬਨਿਟ ਮੰਤਰੀ ਸੋਨੀ ਨੇ ਡਾਕਟਰ ਅਨੁਪਮਾ ਗੁਪਤਾ ਦਾ ਹਾਲ ਜਾਣਿਆ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪਿਛਲੇ ਦਿਨੀ ਐਕਸੀਡੈਂਟ ਵਿੱਚ ਗੰਭੀਰ ਜਖਮੀ ਹੋਈ ਡਾ: ਅਨੁਪਮਾ ਗੁਪਤਾ ਦਾ ਹਾਲ ਜਾਨਣ ਲਈ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਅਮਨਦੀਪ ਹਸਪਤਾਲ ਵਿਖੇ ਪੁੱਜੇ।ਸੋਨੀ ਨੇ ਡਾਕਟਰਾਂ ਅਤੇ ਡਾਕਟਰ ਅਨੁਪਮਾ ਗੁਪਤਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ।
            PPNJ1812201910ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜੀ.ਟੀ ਰੋਡ ’ਤੇ ਹੋਏ ਹਾਦਸੇ ਦੌਰਾਨ ਜਖਮੀਆਂ ਨੂੰ ਬਚਾਉਂਦੇ ਹੋਏ ਡਾ: ਅਨੁਪਮਾ ਗੁਪਤਾ ਦਾ ਖੁਦ ਵੀ ਐਕਸੀਡੈਂਟ ਹੋ ਗਿਆ ਸੀ।ਜਿਸ ਦੌਰਾਨ ਉਨ੍ਹਾਂ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਗਈਆਂ ਸਨ।ਸੋਨੀ ਨੇ ਡਾਕਟਰ ਅਨੁਪਮਾ ਗੁਪਤਾ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ।ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਅਸ਼ਵਨੀ ਪੱਪੂ ਵੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply