Friday, June 19, 2026

ਸਾਲ! ਸਾਲ ਬਾਅਦ ਬਦਲੇ

ਸਾਲ! ਸਾਲ ਬਾਅਦ ਬਦਲੇ,
ਬੰਦਾ ਰੋਜ਼ ਬਦਲਦਾ ਜਾਵੇ।
ਗਿਰਗਟ ਨੂੰ ਮਾਤ ਪਾਉਂਦਾ,
ਛੱਤੀ ਰੰਗ ਇਹ ਬਦਲਾਵੇ।
ਮੈਂ ਚੰਗਾ, ਨਾਲੇ ਦੁੱਧ ਧੋਤਾ,
ਉਂਗਲਾਂ ਦੂਜਿਆਂ `ਤੇ ਉਠਾਵੇ।
ਕਰ ਦਾ ਕੁੱਝ ਤੇ ਦੱਸੇ ਕੁੱਝ,
ਫਿਰ ਵੀ ਚੰਗਾ ਕਹਾਵੇ।
ਲੱਖਾਂ ਤੋਂ ਬਣਾ ਲਏ ਕਰੋੜਾਂ,
ਹੱਥ ਅਰਬਾਂ ਨੂੰ ਹੁਣ ਪਾਵੇ।
ਝੂਠ ਨੂੰ ਸੱਚ, ਸੱਚ ਨੂੰ ਝੂਠ,
ਬਣਾਉਂਦਿਆਂ ਰਤਾ ਦੇਰ ਨਾ ਲਾਵੇ।
ਨਵੇਂ ਸਾਲ ਦੀ ਦੇਵੇ ਮੁਬਾਰਕ,
ਥੋੜ੍ਹਾ ਥੋੜ੍ਹਾ ਮੁਸਕਰਾਵੇ।
ਅੰਦਰ ਪਤਾ ਨਹੀਂ ਕੀ ਕੁੱਝ ਭਰਿਆ,
ਹੱਸਦਾ ਚਿਹਰਾ ਵਿਖਾਵੇ।
ਤੂੰ ਵੀ `ਸੁਖਬੀਰ` ਬਦਲਦਾ ਰਹਿੰਦਾ,
ਇਹ ਗੱਲ ਕਿਉਂ ਦਿਲੋਂ ਭੁਲਾਵੇਂ।
ਅੰਦਰੋਂ ਬਾਹਰੋਂ ਇਕੋ ਹੋ ਜਾ,
ਜੇ ਰੱਬ ਨਾਲ ਯਾਰੀ ਚਾਹਵੇਂ।

Sukhbir Khurmanian

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …

Leave a Reply