ਹੋਰਨਾਂ ਸੰਸਥਾਵਾਂ ਤੇ ਦਾਨੀਆਂ ਨੂੰ ਵੀ ਕੀਤੀ ਅਪੀਲ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਅਮਨ) – ਆਪਣੀ ਜਿੰਦਗੀ ਨਾਲ ਮੌਤ ਦੀ ਲੜ੍ਹਾਈ ਲੜ ਰਹੇ ਸਮਾਜ ਸੇਵੀ ਅਭਿਸ਼ੇਕ ਸ਼ਰਮਾ ਉਰਫ ਸ਼ੈਂਕੀ ਲਈ ਮਦਦ
ਲਈ ਸ਼ਹਿਰ ਦੀ ਐਨ.ਜੀ.ਓ ਵਾਇਸ ਆਫ ਅੰਮ੍ਰਿਤਸਰ ਅੱਗੇ ਆਈ ਹੈ।ਸੰਸਥਾ ਦੇ ਪ੍ਰਧਾਨ ਸ਼ੀਨੂੰ ਅਰੋੜਾ ਨੇ ਸੰਸਥਾ ਵਲੋਂ ਸ਼ੈਂਕੀ ਨੂੰ 20 ਹਜਾਰ ਰੁਪਏ ਦੇਣ ਦਾ ਐਲਾਨ ਕਰਦਿਆਂ ਹੋਰ ਦਾਨੀ ਸੰਸਥਾਵਾਂ ਤੇ ਸੁਸਾਇਟੀਆਂ ਨੂੰ ਵੀ ਅੱਗੇ ਆਉੁਣ ਦੀ ਅਪੀਲ ਕੀਤੀ ਹੈ।ਸ਼ੀਨੂੰ ਅਰੋੜਾ ਨੇ ਕਿਹਾ ਕਿ ਹੋਰ ਮਦਦ ਲਈ ਫੰਡ ਇਕੱਠਾ ਕੀਤਾ ਜਾਵੇਗਾ।
ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਡਾ. ਰਕੇਸ਼ ਸ਼ਰਮਾ ਨੇ ਕਿਹਾ ਕਿ ਡਾਕਟਰੀ ਭਾਸ਼ਾ ਅਨੁਸਾਰ ਸ਼ੈਂਕੀ (23) ਪੈਂਕਰੀਆਈਟਸ ਨਾਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੈ।ਇਸ ਬੀਮਾਰੀ ਵਿਚ ਸ਼ਰੀਰ ਦੇ ਅੰਦਰੂਨੀ ਭਾਗ ਡੈਮਜ਼ ਹੁੰਦੇ ਜਾਂਦੇ ਹਨ ਅਤੇ ਪੂਰੇ ਸ਼ਰੀਰ ਵਿਚ ਇਨਫੈਕਸ਼ਨ ਫੈਲ ਜਾਂਦਾ ਹੈ।ਸ਼ੈਂਕੀ ਦੇ ਭਰਾ ਮਾਨਵ ਸ਼ਰਮਾ, ਅਧਿਆਪਕ ਪੰਕਜ ਸ਼ਰਮਾ, ਬੂਆ ਦਾਸ ਬੰਟੀ, ਅਜੇ ਕੁਮਾਰ, ਨਵਜੋਤ ਸਿੰਘ, ਰਿਸ਼ੂ ਮਹਿਰਾ ਨੇ ਦੱਸਿਆ ਕਿ ਸ਼ੈਂਕੀ ਇਸ ਸਮੇਂ ਚੰਡੀਗੜ੍ਹ ਮੋਹਾਲੀ ਦੇ ਮੈਕਸ ਹਸਪਤਾਲ ਵਿਚ ਇਲਾਜ ਅਧੀਨ ਹੈ। ਉਸ ਨੂੰ ਬਚਾਉਣ ਲਈ ਮਾਪਿਆਂ ਵਲੋਂ ਹੁਣ ਤੱਕ 25 ਤੋਂ ਲੱਖ ਖਰਚਿਆ ਜਾ ਚੁੱਕਾ ਹੈ।ਪੜਿਤ ਦੀ ਮਦਦ ਕਰਨ ਵਾਲੇ ਸੱਜਣ ਚਾਹਵਾਨ ਸ਼ੈਂਕੀ ਦੇ ਭਰਾ ਮਾਨਵ ਸ਼ਰਮਾ ਨਾਲ 70090-39082 ਤੇ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media