Saturday, August 15, 2026

ਸੈਨਾ ਦਿਵਸ -2020: ਪੈਂਥਰ ਡਵੀਜ਼ਨ ਵਲੋਂ ਮਿੰਨੀ ਮੈਰਾਥਨ ਆਯੋਜਿਤ

ਅੰਮ੍ਰਿਤਸਰ,15 ਜਨਵਰੀ (ਪੰਜਾਬ ਪੋਸਟ ਬਿਊਰੋ) – ਹਰ ਸਾਲ ਭਾਰਤੀ ਫੌਜ 15 ਜਨਵਰੀ ਨੂੰ ਸੈਨਾ ਦਿਵਸ ਵਜੋਂ ਮਨਾਉਂਦੀ ਹੈ।15 ਜਨਵਰੀ 1949 ਨੂੰ, ਫੀਲਡ PPN1501202007ਮਾਰਸ਼ਲ ਕਰੀਅੱਪਾ ਨੇ ਭਾਰਤੀ ਫੌਜ ਦੇ ਆਖਰੀ ਬ੍ਰਿਟਿਸ਼ ਕਮਾਂਡਰ ਸਰ ਫ੍ਰਾਂਸਿਸ ਬੁੱਚਰ ਤੋਂ ਭਾਰਤੀ ਸੈਨਾ ਦੇ ਕਮਾਂਡਰ-ਇਨ-ਚੀਫ਼ ਦਾ ਅਹੁਦਾ ਸੰਭਾਲਿਆ ਸੀ
ਅੱਜ ਪੈਂਥਰ ਡਿਵੀਜ਼ਨ ਵੱਲੋਂ 72 ਵੇਂ ਸੈਨਾ ਦਿਵਸ ਦੇ ਮੌਕੇ ਅੰਮ੍ਰਿਤਸਰ ਵਿਖੇ ਇੱਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ।ਪੈਂਥਰ ਡਵੀਜ਼ਨ ਦੇ ਮੇਜਰ ਜਨਰਲ ਵਿਕਰਮ ਸਿੰਘ ਰਾਠੌਰ ਜਨਰਲ ਅਫਸਰ ਕਮਾਂਡਿੰਗ ਨੇ ਮਿੰਨੀ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਸਮਾਗਮ ਦਾ ਟੀਚਾ ਸਿਵਲ-ਮਿਲਟਰੀ ਸੰਬੰਧਾਂ ਨੂੰ ਮਜ਼ਬੂਤ ਕਰਨਾ, ਆਮ ਲੋਕਾਂ ਵਿਚਾਲੇ ਭਾਰਤੀ ਫੌਜ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨਾ ਸੀ ।
ਇਸ ਦੌੜ ਵਿੱਚ ਤਕਰੀਬਨ 800 ਵਿਦਿਆਰਥੀਆਂ, ਨਾਗਰਿਕਾਂ, ਸਿਪਾਹੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਨੇ ਹਿੱਸਾ ਲਿਆ।ਅਖੀਰ ਵਿੱਚ, ਦੌੜ ਪੂਰੀ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply