Saturday, June 27, 2026

ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਮੁਫਤ ਕੈਂਸਰ ਚੈਕਅੱਪ ਕੈਂਪ ਲਗਾਇਆ

500 ਮੁਫਤ ਟੈਸਟ ਅਤੇ ਜਰੂਰਤਮੰਦਾਂ ਨੂੰ ਵੰਡੀਆਂ ਦਵਾਈਆਂ
ਧੂਰੀ, 25 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਿੰਡ ਲੁਹਾਰਮਾਜਰਾ ਦੇ ਇੱਕ ਸਮਾਜ ਸੇਵੀ ਪਰਿਵਾਰ ਵੱਲੋਂ ਮਾਤਾ ਅਮਰਜੀਤ ਕੌਰ ਸਿੱਧੂ ਦੀ ਯਾਦ ਵਿੱਚ PPNJ2501202007ਇਲਾਕੇ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਪਰਛਾਵੇਂ ਤੋਂ ਬਚਾਉਣ ਲਈ ਪਿੰਡ ਵਿੱਚ ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਇੱਕ ਦਿਨਾਂ ਕੈਂਸਰ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਚੈਰੀਟੇਬਲ ਟਰੱਸਟ ਦੇ ਸਿਹਤ ਮਾਹਿਰਾਂ ਦੀ ਟੀਮ ਦੁਆਰਾ ਚੈਕਅੱਪ, ਮੁਫਤ ਟੈਸਟ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ।ਸਮਾਜ ਸੇਵੀ ਪਰਿਵਾਰ ਦੇ ਕੁਲਵੰਤ ਸਿੰਘ ਸਿੱਧੂ ਅਤੇ ਸ਼ਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਕੱਲ੍ਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਪੰਜਾਬ ਵਿੱਚ ਘਰ ਕਰ ਗਈ ਹੈ।ਉਨ੍ਹਾਂ ਕਿਹਾ ਕਿ ਕਈ ਵਾਰ ਇਸ ਬਿਮਾਰੀ ਦਾ ਪਤਾ ੳਦੋਂ ਲਗਦਾ ਹੈ ਜਦੋਂ ਇੱਕ ਅੰਤਿਮ ਸਟੇਜ਼ ਵਿੱਚ ਪਹੁੰਚ ਜਾਂਦੀ ਹੈ, ਜੋ ਕਿ ਪੀੜਤ ਵਿਅਕਤੀ ਲਈ ਖਤਰਨਾਕ ਹੁੰਦੀ ਹੈ।ਉਨ੍ਹਾਂ ਕਿਹਾ ਕਿ ਪਿੰਡ ਅਤੇ ਇਲਾਕੇ ਦਾ ਹਰੇਕ ਬੰਦਾ ਤੰਦਰੁਸਤ ਰਹੇ ਇਸੇ ਮਕਸਦ ਨਾਲ ਉਨਾਂ ਨੇ ਆਪਣੇ ਪਰਿਵਾਰ ਮੈਂਬਰ ਮਾਤਾ ਅਮਰਜੀਤ ਕੌਰ ਦੀ ਯਾਦ ‘ਚ ਇਹ ਕੈਂਪ ਲਗਵਾਇਆ ਗਿਆ ਹੈ।
ਇਸ ਮੌਕੇ ਵਿਸ਼ਵ ਕੈਂਸਰ ਕੇਅਰ ਦੇ ਐਮ.ਡੀ ਧਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕੈਂਪ ਇੰਚਾਰਜ਼ ਮਿਸਿਜ ਜਸਪ੍ਰੀਤ ਕੌਰ, ਡਾ. ਗੁਲਸ਼ਨ, ਡਾ. ਸੋਨੀਆ, ਡਾ. ਮਨਵੀਰ, ਡਾ. ਮਨਜਿੰਦਰ. ਅਤੇ ਡਾ. ਮਨੀ ਤੇ ਅਧਾਰਿਤ ਟੀਮ ਵੱਲੋਂ ਕਰੀਬ 500 ਲੋਕਾਂ ਦੇ ਟੈਸਟ ਕੀਤੇ ਗਏ।ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਕਰੀਬ 12 ਲੱਖ ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ ਅਤੇ ਹਰ ਰੋਜ ਕਰੀਬ 2000 ਲੋਕਾਂ ਦੀ ਮੌਤ ਇਸ ਬਿਮਾਰੀ ਕਾਰਨ ਹੋ ਜਾਂਦੀ ਅਤੇ ਜੇਕਰ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ।
ਇਸ ਮੌਕੇ ਸਮਾਜ ਸੇਵੀ ਪਰਿਵਾਰ ਦੇ ਤਾਲਵਿੰਦਰ ਸਿੰਘ, ਦਵਿੰਦਰ ਸਿੰਘ, ਸਵਰਨਜੀਤ ਸਿੰਘ, ਗੁਰਪ੍ਰੀਤ ਸਿੰਘ ਨੰਦਗੜ੍ਹ ਅਤੇ ਦਲਜੀਤ ਕੌਰ ਗਿੱਲ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply