Monday, February 23, 2026

ਡੀ.ਟੀ.ਐਫ ਦੀ ਜਿਲ੍ਹਾ ਸੰਗਰੂਰ ਦੀ 30ਵੀਂ ਵਜ਼ੀਫਾ ਪ੍ਰੀਖਿਆ ਹੋਈ

ਸੰਗਰੂਰ, 8 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਸੰਗਰੂਰ ਨੇ 30ਵੀਂ ਵਜ਼ੀਫਾ ਪ੍ਰੀਖਿਆ ਗਦਰੀ ਬਾਬਾ PPNJ0802202006ਸੋਹਨ ਸਿੰਘ ਭਕਨਾ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਜਿਲਾ ਸੰਗਰੂਰ ਦੇ 12 ਪ੍ਰੀਖਿਆ ਕੇਂਦਰਾਂ ਵਿਖੇ ਕਰਵਾਈ।ਸੰਗਰੂਰ ਤੇ ਨੇੜਲੇ ਇਲਾਕਿਆਂ ਦੇ ਸਕੂਲੀ ਵਿਦਿਆਰਥੀਆਂ ਨੇ ਮਾਸਟਰ ਪਰਮ ਵੇਦ, ਸੁਖਦੇਵ ਸਿੰਘ ਕਿਸ਼ਨਗੜ੍ਹ ਅਤੇ ਕੁਲਦੀਪ ਸਿੰਘ ਸੰਗਰੂਰ ਦੀ ਅਗਵਾਈ ‘ਚ ਸਥਾਨਕ ਆਦਰਸ਼ (ਮਾਡਲ) ਸਕੂਲ ‘ਚ ਵਜ਼ੀਫਾ ਪ੍ਰੀਖਿਆ ਵਿੱਚ ਸ਼ਮੂਲੀਅਤ ਕੀਤੀ।ਪਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨਕਲ ਦੀ ਪ੍ਰਵਿਰਤੀ ਰੋਕਣਾ ਤੇ ਉਨ੍ਹਾਂ ਨੂੰ ਅਸਲ ਪ੍ਰਾਪਤੀ ਦੀ ਖਸ਼ੀ ਦਾ ਅਨੁਭਵ ਕਰਵਾਉਣਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਤੇ ਪ੍ਰਾਈਵੇਟ ਵਰਗਾਂ ‘ਤੇ ਅਧਾਰਤ 5ਵੀਂ, 8ਵੀਂ ਤੇ ਦਸਵੀਂ ਪੱਧਰ ਦੀ ਇਸ ਪ੍ਰੀਖਿਆ ਦੇ ਹਰ ਪੱਧਰ ‘ਤੇ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਤੇ ਅਗਲੇ 10 ਸਥਾਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਤੇ ਸਰਟੀਫਿਕੇਟਾਂ ਨਾਲ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ‘ਚ ਸਨਮਾਨਿਤ ਕੀਤਾ ਜਾਵੇਗਾ।ਸਥਾਨਕ ਪ੍ਰੀਖਿਆ ਕੇਂਦਰ ਵਿਖੇ 10ਵੀਂ ਜਮਾਤ ਦੇ 191, 8ਵੀਂ ਜਮਾਤ ਦੇ 242 ਤੇ 5ਵੀਂ ਜਮਾਤ ਦੇ 121 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।ਪ੍ਰੀਖਿਆ ਨਕਲ ਰਹਿਤ ਰਹੀ।ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੇ ਪ੍ਰੀਖਿਆ ਕੇਂਦਰ ਦੇ ਸੰਚਾਲਨ ਦੀ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply