Wednesday, June 17, 2026

ਅਸ਼ਟਮੀ ਮੋਕੇ ਵੈਸ਼ਨੋ ਮੰਦਿਰ ‘ਚ ਕੰਜਕ ਪੂਜਨ ਦਾ ਅਯੋਜਨ

PPN03101409
ਛੇਹਰਟਾ, 3 ਅਕਤੂਬਰ (ਰਾਜੂ )  ਸਥਾਨਕ ਇੰਡਸਟ੍ਰੀਅਲ ਏਰੀਆ ਸਥਿਤ ਮੰਦਿਰ ਮਾਤਾ ਵੈਸ਼ਨੋ ਦੇਵੀ ਵਿਖੇ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਇਸ ਮੌਕੇ ਅਯੋਜਿਤ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਦੌਰਾਨ ਸੁਵਿਧਾ ਸੈਂਟਰ ਛੇਹਰਟਾ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੋਹਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ, ਜਦਕਿ ਇੰਡਸਟ੍ਰੀਅਲ ਅਸਟੇਟ ਦੇ ਪ੍ਰਧਾਨ ਕੁਲਜਿੰਦਰ ਸਿੰਘ ਭੁੱਲਰ ਤੇ ਉੱਪ ਪ੍ਰਧਾਨ ਦੀਪਕ ਸੂਰੀ ਦੀ ਦੇਖਰੇਖ ‘ਚ ਪੰਡਿਤ ਪ੍ਰਵੇਸ਼ ਮਿਸ਼ਰਾ ਨੇ ਹਵਨ ਯੱਗ ਸੰਪੰਨ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ, ਕਮੇਟੀ ਮੈਂਬਰਾਂ ਤੇ ਪ੍ਰਬੰਧਕਾਂ ਵਲੋ ਆਹੁਤੀਆਂ ਪਾ ਕੇ ਸਰਵ ਕਲਿਆਣ ਲਈ ਪ੍ਰਾਥਨਾ ਕੀਤੀ ਗਈ।ਮੁੱਖ ਮਹਿਮਾਨ ਰਾਜਮਹਿੰਦਰ ਸਿੰਘ ਜੌਹਲ ਨੇ ਕਿਹਾ ਕਿ ਭਾਰਤ ਵਿੱਚ ਹਰ ਇਨਸਾਨ ਨੂੰ ਆਪਣੇ ਸਮਾਜ ਤੇ ਧਰਮ ਦੀ ਗੱਲ ਕਰਨ ਦੀ ਪੂਰੀ ਆਜਾਦੀ ਹੈ, ਇਸ ਲਈ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੋਕੇ ਤਰਸੇਮ ਸਿੰਘ ਚੰਗਿਆੜਾ, ਨੰਬਰਦਾਰ ਰਾਜ ਕੁਮਾਰ ਕਾਕਾ, ਪੰਡਿਤ ਜੇਪੀ ਤਿਵਾੜੀ, ਨੀਰਜ ਨਈਅਰ, ਸਤਵੰਤ ਰਾਣਾ, ਰਮੇਸ਼ ਸ਼ਰਮਾ ਆਦਿ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply