Sunday, October 11, 2026

ਮੰਦਿਰ ਆਰਤੀ ਦੇਵਾ ਜੀ ਨੇ ਮਨਾਈ ਦੁਰਗਾ ਅਸ਼ਟਮੀ

ਹਿੰਦੂ ਧਰਮ ਵਿਚ ਦੁਰਗਾ ਮਾਂ ਦਾ ਵਿਸ਼ੇਸ਼ ਸਥਾਨ ਤੇ ਮਹੱਤਵ – ਆਰਤੀ ਦੇਵਾ ਜੀ

PPN03101408

ਛੇਹਰਟਾ, 3 ਅਕਤੂਬਰ ( ਰਾਜੂ )  ਸਥਾਨਕ ਕਰਤਾਰ ਨਗਰ ਸਥਿਤ ਮੰਦਿਰ ਮਾਤਾ ਆਰਤੀ ਦੇਵਾ ਜੀ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਮੰਦਿਰ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਜਿਸ ਵਿੱਚ ਚਿੰਤਨਗਰ ਵਾਲੇ ਦੇਵਾ ਪ੍ਰੇਮਾ ਜੀ ਨੇ ਵੀ ਉੱਚੇਚੇ ਤੋਰ ਤੇ ਹਾਜਰੀ ਭਰੀ।ਮੰਦਿਰ ਕਮੇਟੀ ਦੇ ਪ੍ਰਧਾਨ ਬਾਲ ਕ੍ਰਿਸ਼ਨ ਦੀ ਅਗਵਾਈ ‘ਚ ਆਯੋਜਿਤ ਧਾਰਮਿਕ ਸਮਾਰੌਹ ਦੌਰਾਨ ਮਾਤਾ ਆਰਤੀ ਦੇਵਾ ਜੀ ਨੇ ਪ੍ਰਭੂ ਭਗਤੀ ਦਾ ਗੁਨਗਾਣ ਕਰਕੇ ਸ਼ਰਧਾਲੂਆਂ ਨੂੰ ਮੰੰਤਰ ਮੁੱਗਧ ਕੀਤਾ।ਉਨਾਂ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਹਿੰਦੂ ਧਰਮ ਵਿਚ ਦੁਰਗਾ ਮਾਂ ਦਾ ਨਾਂ ਇਕ ਵਿਸ਼ੇਸ਼ ਸਥਾਨ ਤੇ ਮਹੱਤਵ ਰੱਖਦਾ ਹੈ ਅਤੇ ਅਸ਼ਟਮੀ ਮੋਕੇ ਦੁਰਗਾ ਮਾਂ ਨੂੰ ਯਾਦ ਕਰਨ ਨਾਲ ਸਭ ਦੁੱਖ ਤੇ ਕਲੇਸ਼ ਕੱਟੇ ਜਾਂਦੇ ਹਨ। ਇਸ ਮੋਕੇ ਅਤੁੱਟ ਲੰਗਰ ਭੰਡਾਰਾ ਵੀ ਲਗਾਇਆ ਗਿਆ।ਸਿ ਅਵਸਰ ‘ਤੇ  ਸੋਹਨ ਲਾਲ, ਮੋਹਨ ਲਾਲ, ਦਵਿੰਦਰ ਸ਼ਰਮਾ, ਅਮਿਤ ਕੁਮਾਰ, ਸੁਮੀਤ ਕੁਮਾਰ ਆਦਿ ਮੌਜੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply