ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ ਹਿੰਦੂ ਧਰਮ ਦੀਆਂ ਪ੍ਰੰਪਰਾਵਾਂ ਤੇ ਰਵਾਇਤਾਂ ਦੀ ਅਗਵਾਈ – ਸੋਨੀ
ਛੇਹਰਟਾ, 3 ਅਕਤੂਬਰ (ਰਾਜੂ ) ਦੁਸ਼ਹਿਰੇ ਦਾ ਤਿਓਹਾਰ ਇਸ ਗੱਲ ਦੀ ਵੀ ਸਿੱਖਿਆ ਦਿੰਦਾ ਹੈ ਕਿ ਬੁਰਾਈ ਉੱਤੇ ਅੱਛਾਈ ਹਮੇਸ਼ਾਂ ਭਾਰੀ ਰਹਿੰਦੀ ਹੈ, ਪੰਚ ਰਤਨ ਸ਼੍ਰੀ ਕ੍ਰਿਸ਼ਨਾ ਮੰਦਿਰ ਕਮੇਟੀ ਵਲੋਂ ਨਰਾਇਣਗੜ ਸਥਿਤ ਦਾਣਾ ਮੰਡੀ ਵਿਖੇ ਮਨਾਏ ਗਏ ਦੁਸ਼ਹਿਰਾ ਮੇਲੇ ਦੌਰਾਨ ਰਾਮ ਭਗਤਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਇਹ ਬਬਦ ਬੋਲਦਿਆਂ ਕਿਹਾ ਕਿ ਹਿੰਦੂ ਧਰਮ ਦੀਆਂ ਰਹੁਰੀਤਾਂ, ਪ੍ਰੰਪਰਾਵਾਂ ਤੇ ਰਵਾਇਤਾਂ ਦੀ ਅਗਵਾਈ ਪ੍ਰਾਚੀਨ ਕਾਲ ਤੋਂ 33 ਕਰੋੜ ਦੇਵੀ ਦੇਵਤੇ ਕਰਦੇ ਆ ਰਹੇ ਹਨ।ਉਨਾਂ ਨੂੰ ਸਦੀਵੀਂ ਅਮਨ ਰੱਖਣ ਵਾਸਤੇ ਪੀੜੀ ਦਰ ਪੀੜੀ ਨੂੰ ਯੁੱਗਾਂ ਯੁੱਗਾਂ ਤੱਕ ਯਤਨਸ਼ੀਲ ਰਹਿਣਾ ਪਵੇਗਾ।ਇਸ ਮੋਕੇ ਵਿਸ਼ਾਲ ਇਕੱਠ ਦੌਰਾਨ ਉਨਾਂ ਨੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਵੀ ਕੀਤਾ ਅਤੇ ਮੰਦਿਰ ਕਮੇਟੀ ਵਲੋਂ ਓਮ ਪ੍ਰਕਾਸ਼ ਸੋਨੀ ਨੂੰ ਕ੍ਰਿਪਾਨ ਤੇ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਸੁਰਜੀਤ ਸਿੰਘ ਕੋਹਲੀ, ਸਾਬਕਾ ਡਿਪਟੀ ਮੇਅਰ ਸੁਰਿੰਦਰ ਛਿੰਦਾ, ਪ੍ਰਧਾਨ ਪ੍ਰਸ਼ੋਤਮਪਾਲ, ਮੰਦਿਰ ਕਮੇਟੀ ਪ੍ਰਧਾਨ ਤਰਸੇਮ ਲਾਲ, ਕਰਮਜੀਤ ਰਿੰਟੂ, ਇੰਚਾਰਜ ਲੋਕ ਸਭਾ ਹਲਕਾ ਵਿਕਾਸ ਸੋਨੀ, ਵਿਨੋਦ ਰਾਮਪਾਲ, ਗੁਰਬਚਨ ਸਿੰਘ ਪਾਲ ਫੋਜੀ, ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਵਿਰੋਧੀ ਧਰਿ ਦੇ ਨੇਤਾ ਕੰਵਲਜੀਤ ਸਿੰਘ ਲੱਕੀ, ਦਿਲਬਾਗ ਸਿੰਘ, ਦੀਪਕ ਸ਼ਰਮਾ, ਪਵਨ ਖੰਨਾ, ਸੁਖਵਿੰਦਰ ਸੁੱਖ, ਅਰੂਣ ਕੁਮਾਰ ਪੱਪਲ, ਸਕਤਰ ਸਿੰਘ ਬੱਬੂ, ਪੰਡਿਤ ਦੀਵਾਨ ਚੰਦ, ਸਤਪਾਲ ਲੱਕੀ, ਸ਼ਿਵਪੁਰੀ ਦੇ ਪ੍ਰਧਾਨ ਪੰਨਾ ਲਾਲ ਭਾਰਦਵਾਜ, ਹਰੀਸ਼ ਡੰਗ, ਚੇਤਨ ਰਾਮਪਾਲ, ਐਮਡੀ ਰੀਖੀ, ਕੈਪਟਨ ਸੁਰਜਣ ਸਿੰਘ, ਅਜੀਤ ਸਿੰਘ ਬਚੀਵਿੰਡੀਆ, ਜੋਗਿੰਦਰ ਸਿੰਘ ਛੇਹਰਟਾ, ਦਵਾਰਕਾ ਦਾਸ ਪੀਏ, ਅਸ਼ਵਨੀ ਛਾਬੜਾ, ਪਾਪਾ ਸੋਹਣ ਲਾਲ, ਸੰਦੀਪ ਸ਼ਰਮਾ, ਭਜਨ ਸਿੰਘ ਗਿੱਲ, ਬੀਬੀ ਬਲਵਿੰਦਰ ਕੌਰ ਸੰਧੂ, ਪਰਮਜੀਤ ਸਿੰਘ ਬੱਤਰਾ, ਮਦਨ ਲਾਲ, ਪ੍ਰਦੀਪ ਸ਼ਰਮਾ, ਸਤੀਸ਼ ਮੰਟੂ, ਨੰਬਰਦਾਰ ਰਾਜ ਕੁਮਾਰ ਕਾਕਾ, ਰਮਨ ਰੰਮੀ, ਨਰੇਸ਼ ਪਿੰਕਾ ਆਦਿ ਨੇ ਵੀ ਹਾਜਰੀਆਂ ਭਰੀਆਂ।