
ਛੇਹਰਟਾ, 3 ਅਕਤੂਬਰ (ਰਾਜੂ ) ਸਥਾਨਕ ਇੰਡਸਟ੍ਰੀਅਲ ਏਰੀਆ ਸਥਿਤ ਮੰਦਿਰ ਮਾਤਾ ਵੈਸ਼ਨੋ ਦੇਵੀ ਵਿਖੇ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਇਸ ਮੌਕੇ ਅਯੋਜਿਤ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਦੌਰਾਨ ਸੁਵਿਧਾ ਸੈਂਟਰ ਛੇਹਰਟਾ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੋਹਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ, ਜਦਕਿ ਇੰਡਸਟ੍ਰੀਅਲ ਅਸਟੇਟ ਦੇ ਪ੍ਰਧਾਨ ਕੁਲਜਿੰਦਰ ਸਿੰਘ ਭੁੱਲਰ ਤੇ ਉੱਪ ਪ੍ਰਧਾਨ ਦੀਪਕ ਸੂਰੀ ਦੀ ਦੇਖਰੇਖ ‘ਚ ਪੰਡਿਤ ਪ੍ਰਵੇਸ਼ ਮਿਸ਼ਰਾ ਨੇ ਹਵਨ ਯੱਗ ਸੰਪੰਨ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ, ਕਮੇਟੀ ਮੈਂਬਰਾਂ ਤੇ ਪ੍ਰਬੰਧਕਾਂ ਵਲੋ ਆਹੁਤੀਆਂ ਪਾ ਕੇ ਸਰਵ ਕਲਿਆਣ ਲਈ ਪ੍ਰਾਥਨਾ ਕੀਤੀ ਗਈ।ਮੁੱਖ ਮਹਿਮਾਨ ਰਾਜਮਹਿੰਦਰ ਸਿੰਘ ਜੌਹਲ ਨੇ ਕਿਹਾ ਕਿ ਭਾਰਤ ਵਿੱਚ ਹਰ ਇਨਸਾਨ ਨੂੰ ਆਪਣੇ ਸਮਾਜ ਤੇ ਧਰਮ ਦੀ ਗੱਲ ਕਰਨ ਦੀ ਪੂਰੀ ਆਜਾਦੀ ਹੈ, ਇਸ ਲਈ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੋਕੇ ਤਰਸੇਮ ਸਿੰਘ ਚੰਗਿਆੜਾ, ਨੰਬਰਦਾਰ ਰਾਜ ਕੁਮਾਰ ਕਾਕਾ, ਪੰਡਿਤ ਜੇਪੀ ਤਿਵਾੜੀ, ਨੀਰਜ ਨਈਅਰ, ਸਤਵੰਤ ਰਾਣਾ, ਰਮੇਸ਼ ਸ਼ਰਮਾ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media