Saturday, June 20, 2026

ਲਾਲਾ ਰਾਜ ਕੁਮਾਰ ਜ਼ਿੰਦਲ ਦੀ ਯਾਦਗਾਰ ‘ਚ ਗਣਿਤ ਪਾਰਕ ਦਾ ਉਦਘਾਟਨ

ਭੀਖੀ, 25 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਵਸਨੀਕ ਸਵ: ਲਾਲਾ ਰਾਜ ਕੁਮਾਰ ਜ਼ਿੰਦਲ ਦੇ ਸਮੂਹ ਪਰਿਵਾਰ ਵਲੋਂ ਇਕ ਨਵੀਂ PPNJ2502202004ਪਹਿਲ ਕਰਦਿਆਂ ਆਪਣੇ ਪਿਤਾ ਦੀ ਬਰਸੀ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭੀਖੀ ਵਿਖੇ ਇਕ ਗਣਿਤ ਪਾਰਕ ਬਣਵਾਇਆ ਗਿਆ।ਜਿਸ ਨਾਲ ਸਰਕਾਰੀ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ।ਪਾਰਕ ਦਾ ਉਦਘਾਟਨ ਸ੍ਰੀਮਤੀ ਰਾਜਵੰਤ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵਲੋਂ ਕੀਤਾ ਗਿਆ।ਉਦਘਾਟਨ ਸਮਾਰੋਹ ਵਿਚ ਕਬੱਡੀ, ਬਾਸਕਟਬਾਲ, ਜੁਡੋ, ਅਥਲੈਟਿਕਸ ਆਦਿ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ, ਅਧਿਆਪਕਾਂ ਅਤੇ ਮਿਡ ਡੇ ਮੀਲ ਕੁੱਕ ਦਾ ਹੋਂਸਲਾ ਅਫਜਾਈ ਵਜੋਂ ਸਨਮਾਨਤ ਕੀਤਾ ਗਿਆ।
                 PPNJ2502202003ਸਕੂਲ ਪ੍ਰਿੰਸੀਪਲ ਮੈਡਮ ਅੰਜ਼ਨਾ ਧੀਮਾਨ ਨੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਸਮੂਹ ਜ਼ਿੰਦਲ ਪਰਿਵਾਰ ਦਾ ਇਸ ਨਵੇਂ ਉਪਰਲੇ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅੱਜ ਦੇ ਸਮਾਰੋਹ ਦਾ ਮੁੱਖ ਮਕਸਦ ਮਿਸ਼ਨ ਸਕੂਲ ਵਿੱਚ ਵਿਦਿਆਰਥੀਆਂ ਦਾ 100 ਫੀਸਦ ਦਾਖਲਾ ਵਧਾਉਣਾ ਹੈ।ਇਸ ਮੌਕੇ ਤੇ ਸਮਾਜ ਸੇਵੀ ਨਰਿੰਦਰ ਕੁਮਾਰ ਜਿੰਦਲ ਵਲੋਂ ਆਪਣੀ ਮਾਤਾ ਸ੍ਰੀਮਤੀ ਸਲੋਚਨਾਦੇਵੀ ਦੀ ਯਾਦ ਵਿੱਚ ਕਿਚਨ ਸ਼ੈਡ ਦੀ ਉਸਾਰੀ ਸਬੰਧੀ ਭਰੋਸਾ ਦਿੱਤਾ ਗਿਆ।
               ਇਸ ਮੌਕੇ ਤੇ ਬਲਜਿੰਦਰ ਸਿੰਘ ਜੋੜਕੀਆਂ, ਵਿਨੋਦ ਕੁਮਾਰ ਸਿੰਗਲਾ ਪ੍ਰਧਾਨ, ਅਮਰਜੀਤ ਸਿੰਘ ਲੱਲੀ, ਜਗਰੂਪ ਸਿੰਘ ਭਾਰਤੀ, ਨਿਰਮਲ ਸਿੰਘ ਚੇਅਰਮੈਨ, ਮੱਖਣ ਲਾਲ ਜਿਲ੍ਹਾ ਭਾਜਪਾ ਪ੍ਰਧਾਨ, ਅਜੈਬ ਸਿੰਘ ਹੋਡਲਾ, ਨਛੱਤਰ ਸਿੰਘ ਸ਼ਹਿਰੀ ਪ੍ਰਧਾਨ, ਸੁਖਦੀਪ ਸਿੰਘ ਐਮ.ਸੀ, ਕੇਵਲ ਐਮ.ਸੀ, ਬਲਵੰਤ ਸਿੰਘ, ਰਜਨੀਸ਼ ਸ਼ਰਮਾ, ਸੋਨੂੰ ਕੁਮਾਰ ਜਿੰਦਲ, ਬੋਬੀ ਜਿੰਦਲ, ਭਾਰਤ ਜਿੰਦਲ, ਵਿੱਕੀ ਜਿੰਦਲ, ਮਨੀਸ਼ ਕੁਮਾਰ ਮੀਨੂ ਆਦਿ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਤੇ ਸਕੂਲ ਸਟਾਫ ਮੋਜੂਦ ਸੀ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …