ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੰਧੂ) – ਉੜੀਸਾ ਰਾਜ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਚੱਲ ਰਹੇ ਰਾਸ਼ਟਰੀ ਪੱਧਰ ਦੇ ਖੇਲੋ ਇੰਡੀਆ ਯੂਨੀਵਰਸਿਟੀ
2020 ਖੇਡ ਮੁਕਾਬਲਿਆਂ ਦੇ ਦੌਰਾਨ ਯੂਨੀਵਰਸਿਟੀ ਦੇ ਵੱਲੋਂ ਟੀਮ ਇੰਚਾਰਜ ਤੇ ਤੀਰ ਅੰਦਾਜ਼ੀ ਕੋਚ ਫੁੱਲਬਾਗ ਕੌਰ ਦੀ ਅਗੁਵਾਈ ਵਿੱਚ ਸ਼ਮੂਲੀਅਤ ਕਰਨ ਗਈ ਮਹਿਲਾ ਤੀਰ ਅੰਦਾਜੀ ਟੀਮ ਨੇ ਸੈਕੰਡ ਰਨਰਜ਼ਅੱਪ ਰਹਿੰਦੇ ਹੋਏ ਬਰਾਊਂਜ ਮੈਡਲ ਤੇ ਟ੍ਰਾਫੀ ‘ਤੇ ਕਬਜ਼ਾ ਜਮਾਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਭੁਵਨੇਸ਼ਵਰ ਵਿਖੇ ਹੋਏ ਮਹਿਲਾਵਾਂ ਦੇ ਕੰਪਾਉਂਡ ਰਾਊਂਡ ਮਹਿਲਾ ਟੀਮ ਮੁਕਾਬਲੇ ਦੌਰਾਨ ਜੀ.ਐਨ.ਡੀ.ਯੂ ਦੀਆਂ ਖਿਡਾਰਨਾਂ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ਦੇ ਇੰਨ੍ਹਾ ਖੇਡ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ।
Check Also
ਪਿੰਡ ਮਲਕਪੁਰ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨਗੀਆਂ ਇੰਟਰਲਾਕਿੰਗ ਸੜਕਾਂ – ਕੈਬਨਿਟ ਮੰਤਰੀ ਈ.ਟੀ.ਓ
ਅੰਮ੍ਰਿਤਸਰ, 1 ਅਗਸਤ ( ਸੁਖਬੀਰ ਸਿੰਘ ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ …
Punjab Post Daily Online Newspaper & Print Media