Friday, April 17, 2026

ਬਾਬਾ ਜੀਵਨ ਸਿੰਘ ਜੀ ਮੱਸਿਆ ਸੇਵਾ ਸੋਸਾਇਟੀ ਵੱਲੋਂ ਹੋਲੇ ਮਹੱਲੇ ਸੰਬੰਧੀ ਲੰਗਰ

ਜੰਡਿਆਲਾ ਗੁਰੂ, 6 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹੋਲੇ ਮਹੱਲੇ ਦਾ ਤਿਉਹਾਰ ਮਨਾਉਣ ਲਈ ਵੱਡੀ ਗਿਣਤੀ ‘ਚ ਅਨੰਦਪੁਰ ਸਾਹਿਬ ਜਾਂਦੀਆਂ PPN0603202013ਸੰਗਤਾਂ ਲਈ ਬਾਬਾ ਜੀਵਨ ਸਿੰਘ ਜੀ ਮੱਸਿਆ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰਾਂ ਗੁਰਦੁਆਰਾ ਸੰਗਤਸਰ, ਗੁਰੂ ਮਾਨਯੋ ਗ੍ਰੰਥ ਸੇਵਕ ਜਥਾ, ਭਾਈ ਘਨਈਆ ਜੀ ਸੇਵਾ ਸੋਸਾਇਟੀ ਤੇ ਸਮੂਹ ਜੰਡਿਆਲਾ ਗੁਰੂ ਦੀ ਸੰਗਤ ਦੇ ਸਹਿਯੋਗ ਨਾਲ ਜੀ.ਟੀ ਰੋਡ ਜੰਡਿਆਲਾ ਗੁਰੂ ਵਿਖੇ ਲੰਗਰ ਲਗਾਏ ਗਏ।
                  ਬਾਬਾ ਜੀਵਨ ਸਿੰਘ ਮੱਸਿਆ ਸੇਵਾ ਸੋਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਲੰਗਰ ਵਿੱਚ ਭਾਂਤ-ਭਾਂਤ ਤਰਾਂ ਦੇ ਪਕਵਾਨ ਬਣਾਏ ਗਏ ਹਨ।ਜਿਸ ਵਿਚ ਚਾਹ ਪਕੌੜੇ, ਜਲੇਬੀਆਂ, ਕੜੀ ਤੇ ਦਾਲ ਰੋਟੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਲੰਗਰ ਦੀ ਸੇਵਾ ਜਸਬੀਰ ਸਿੰਘ ਲਾਡੀ, ਗੁਰਪਾਲ ਸਿੰਘ, ਸਰਤਾਜ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਜੈਮਲ ਸਿੰਘ, ਹਰਦੇਵ ਸਿੰਘ, ਗੁਰਭੇਜ ਸਿੰਘ, ਅਰਜੁਨ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ ਤੇ ਗੁਰਦਿਆਲ ਸਿੰਘ ਵਲੋਂ ਖੂਬ ਨਿਭਾਈ ਗਈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …