
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਧਾਨਕ ਸਮਾਜ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਮੀਟਿੰਗ ਪੰਜਾਬ ਪ੍ਰਦੇਸ਼ ਧਾਨਕ ਸਮਾਜ ਦੇ ਜਨਰਲ ਸਕੱਤਰ ਭਗਵਾਨ ਦਾਸ ਇਟਕਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ’ਤੇ ਸੁਭਾਸ਼ ਚੰਦਰ ਖਟਕ ਐਸ. ਡੀ. ਐਮ. ਫਾਜ਼ਿਲਕਾ ਨੇ ਪੁੱਜ ਕੇ ਸਮਾਜ ਦੇ ਲੋਕਾਂ ਨਾਲ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਘੁਨਾਥ ਰਾਏ ਇੰਦੋਰਾ ਸਾਬਕਾ ਕਾਸਲਰ, ਸੁਭਾਸ਼ ਚੰਦਰ ਸੇਵਾ ਮੁਕਤ ਏ. ਐਫ. ਐਸ. ਓ., ਮਾਸਟਰ ਰਾਮ ਕੁਮਾਰ, ਰਾਜ ਕੁਮਾਰ ਖਨਗਵਾਲ, ਵਿਨੋਦ ਭਵਾਨੀਆਂ ਇੰਸਪੈਕਟਰ, ਮਹੇਸ਼ ਨਰਾਇਣ, ਕ੍ਰਿਸ਼ਨ ਲਾਲ ਖਰੋੜ, ਮੈਨੇਜਰ ਓਰੀਐਾਟਲ ਬੈਂਕ, ਵਿਨੋਦ ਕੁਮਾਰ, ਗਗਨਦੀਪ ਅਤੇ ਰਣਜੀਤ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਸ੍ਰੀ ਇਟਕਾਨ ਨੇ ਕਿਹਾ ਕਿ ਦੂਸਰੇ ਸਮਾਜਾਂ ਨਾਲੋਂ ਅਜੇ ਵੀ ਧਾਨਕ ਸਮਾਜ ਦੇ ਲੋਕ ਪਛੜੇ ਹੋਏ ਹਨ। ਜਿਸ ਦਾ ਮੂਲ ਕਾਰਨ ਅਨਪੜ੍ਹਤਾ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਹੋਣਾ ਹੈ।ਉਨ੍ਹਾਂ ਧਾਨਕ ਸਮਾਜ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਅਪੀਲ ਕੀਤੀ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media