Friday, May 17, 2024

ਇੰਡੋ ਨੇਪਾਲ ਟੀ-20 ਸੀਰੀਜ ਲਈ ਇੰਡੀਆ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਕੀਤਾ ਰਵਾਨਾ

PPN05101408
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਇੰਟਰਨੇਸ਼ਨਲ ਟੀ-20 ਕ੍ਰਿਕੇਟ ਫੈਡਰੇਸ਼ਨ ਯੂਐਸਏ  ਦੇ ਸਹਿਯੋਗ ਨਾਲ ਨੇਪਾਲ ਟੀ-20 ਕ੍ਰਿਕੇਟ ਫੈਡਰੇਸ਼ਨ  ਵੱਲੋਂ ਨੇਪਾਲ  ਦੇ ਕਾਠਮੰਡੂ ਵਿੱਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਈ ਜਾ ਰਹੀ ਅੰਡਰ-17 ਟੀ-20 ਕ੍ਰਿਕੇਟ ਸੀਰੀਜ ਵਿੱਚ ਇੰਡਿਅਨ ਟੀ-20 ਕ੍ਰਿਕੇਟ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਤੋਂ ਅੰਡਰ – 17 ਦੀ ਦੋ ਟੀਮਾਂ ਭਾਗ ਲੈਣ ਲਈ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਟਰਨੇਸ਼ਨਲ ਟੀ-20 ਕ੍ਰਿਕੇਟ ਫੈਡਰੇਸ਼ਨ  ਦੇ ਚੀਫ ਆਪਰੇਟਿੰਗ ਆਫਿਸਰ ਪੰਕਜ ਧਮੀਜਾ ਨੇ ਦੱਸਿਆ ਕਿ ਫਾਜਿਲਕਾ ਦੇ ਐਸਕੇਬੀਡੀਏਵੀ ਸਕੂਲ ਵਿੱਚ ਚੱਲ ਰਹੀ ਰੂਰਲ ਕ੍ਰਿਕੇਟ ਅਕੈਡਮੀ ਦੇ ਬੱਚੇ ਪੰਜਾਬ ਟੀਮ ਲਈ ਚੁਣੇ ਗਏ ਸਨ ਜੋ ਪਹਿਲਾ ਇੰਟਰਨੇਸ਼ਨਲ ਟੀ-20 ਟੂਰਨਾਮੇਂਟ ਖੇਡਣ ਲਈ 9 ਅਕਤੂਬਰ ਨੂੰ ਨੇਪਾਲ ਲਈ ਰਵਾਨਾ ਹੋਣਗੇ।ਉਨ੍ਹਾਂ ਦੇ ਨਾਲ ਅਕੈਡਮੀ ਦੇ ਕੋਚ ਰਾਜੇਸ਼ ਸ਼ਰਮਾ, ਮੈਨੇਜਰ ਸੰਦੀਪ ਅਬਰੋਲ, ਆਈਟੀਸੀਐਫ ਦੇ ਨੇਸ਼ਨਲ ਕੋਚ ਨਿਰੇਸ਼ ਗਿਰਧਰ ਗੋਗੀ ਅਤੇ ਸਕੂਲ  ਵੱਲੋਂ ਮਹੇਸ਼ ਇੰਦਰ ਸਿੰਘ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਅੱਜ ਫਾਜਿਲਕਾ ਦੇ ਸਥਾਨਕ ਐਸਕੇਬੀਡੀਏਵੀ ਸਕੂਲ ਵਿੱਚ ਪੰਜਾਬ ਟੀ-20 ਟੀਮ ਵਿੱਚ ਚੁਣੇ ਖਿਡਾਰੀਆਂ ਦੇ ਮਾਨ-ਮਾਨ ਵਿੱਚ ਫਾਜਿਲਕਾ ਟੀ-20 ਕ੍ਰਿਕੇਟ ਫੈਡਰੇਸ਼ਨ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਪੰਜਾਬ ਦੀ ਵੈਟਰਨ ਕ੍ਰਿਕੇਟ ਖਿਡਾਰੀਆਂ ਅਤੇ ਟਰੱਕ ਯੂਨੀਅਨ  ਦੇ ਪ੍ਰਧਾਨ ਪਰਮਜੀਤ ਸਿੰਘ ਵੈਰੜ, ਜੀਡਬਲਿਊਏਐਫ  ਦੇ ਜਨਰਲ ਸਕੱਤਰ ਨਵਦੀਪ ਅਸੀਜਾ, ਸਕੂਲ ਚੇਅਰਮੈਨ ਰਾਜਾ ਰਾਮ ਨਾਗਪਾਲ, ਸਮਾਜਸੇਵੀ ਸੰਜੀਵ ਨਾਗਪਾਲ  , ਸਕੂਲ ਪ੍ਰਿੰਸੀਪਲ ਐਮ ਸ਼ਰਮਾ, ਭਾਜਯੂਮੋ ਜਿਲਾ ਪ੍ਰਧਾਨ ਵਿਨੋਦ ਜਾਂਗਿੜ ਅਤੇ ਏਡੀਸੀ ਚਰਨਦੇਵ ਸਿੰਘ ਮਾਨ  ਵੱਲੋਂ ਨੇਪਾਲ ਜਾਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ  ਦੇ  ਪਰਿਵਾਰ ਨੂੰ ਕ੍ਰਮਵਾਰ ਇੰਡਿਆ ਦੀ ਕਿੱਟ ਭੇਂਟ ਕੀਤੀ ਗਈ।ਇਸ ਸੰਬੰਧ ਵਿੱਚ ਬੋਲਦੇ ਹੋਏ ਏਡੀਸੀ ਚਰਨਦੇਵ ਸਿੰਘ ਮਾਨ ਨੇ ਕਿਹਾ ਕਿ  ਬੀਤੇ ਦਿਨਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ  ਨੇ ਮੇਡ ਇਸ ਇੰਡਿਆ ਦਾ ਨਾਰਾ ਦਿੱਤਾ ਹੈ।ਉਸੇ ਕ੍ਰਮ ਵਿੱਚ ਚਲਦੇ ਹੋਏ ਅੱਜ ਇੰਡਿਅਨ ਟੀ-20 ਕ੍ਰਿਕੇਟ ਫੈਡਰੇਸ਼ਨ  ਦੇ ਸਹਿਯੋਗ ਨਾਲ ਫਾਜਿਲਕਾ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬੰਨ ਗਿਆ ਹੈ ਜਿਸਨੇ ਮੇਡ ਇਸ ਇੰਡਿਆ ਨੂੰ ਅਪਣਾਉਂਦੇ ਹੋਏ ਦੇਸ਼ ਦੀ ਪਹਿਲੀ ਟੀ-20 ਟੀਮ ਨੇਪਾਲ ਇੰਟਰਨੇਸ਼ਨਲ ਟੂਰਨਾਮੇਂਟ ਲਈ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਫਾਜਿਲਕਾ ਟੀ-20 ਪਿਛਲੇ 5 ਸਾਲ ਤੋਂ ਫਾਜਿਲਕਾ ਦਾ ਨਾਮ ਦੇਸ਼ ਅਤੇ ਵਿਦੇਸ਼ ਵਿੱਚ ਰੋਸ਼ਨ ਕਰ ਚੁੱਕੀ ਹੈ।ਇਸਦੇ ਲਈ ਉਹ ਆਈਟੀਸੀਐਫ ਦੇ ਕੁਲ ਮੈੰਬਰਾਂ ਨੂੰ ਵਧਾਈ ਦਿੰਦੇ ਹਾਂ।ਇਸ ਮੌਕੇ ਬੋਲਦੇ ਹੋਏ ਸਟੇਜ ਸੰਚਾਲਕ ਰਾਜੇਸ਼ ਸ਼ਰਮਾ ਬੰਟੀ ਨੇ ਦੱਸਿਆ ਕਿ ਪੰਜਾਬ ਦੇ ਪੁਰਾਣੇ ਕ੍ਰਿਕੇਟ ਪਲੇਅਰ ਰਾਕੇਸ਼ ਕਾਮਰਾ, ਵਿਜੈ ਵਢੇਰਾ, ਯੋਗੇਸ਼ ਸ਼ਰਮਾ, ਰਾਕੇਸ਼ ਨਾਗਪਾਲ, ਨੀਟੂ ਕਾਠਪਾਲ, ਰਾਜੇਸ਼ ਠੱਕਰ, ਰਾਜੂ ਨਾਗਪਾਲ, ਨਰੇਸ਼ ਗਿਰਧਰ ਗੋਗੀ, ਵਿੱਕੀ ਝਾਂਬ, ਕਾਕਾ ਡੋਗਰਾ, ਰਾਜੇਸ਼ ਚਾਵਲਾ, ਰਾਜੂ ਨਾਗਪਾਲ, ਨੀਰਜ ਸ਼ਰਮਾ, ਪ੍ਰਭਾਤ ਸ਼ਰਮਾ ਜੋ ਅੱਜ ਨੇਪਾਲ ਜਾਣ ਵਾਲੀ ਟੀਮ ਨੂੰ ਹੌਂਸਲਾ ਅਫਜਾਈ ਲਈ ਮੰਚ ਤੇ ਪੁੱਜੇ ਹਨ ਉਨ੍ਹਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਜਤਾਇਆ ਅਤੇ ਦੱਸਿਆ ਕਿ ਛੇਤੀ ਹੀ ਇੰਡਿਸ਼ਨ ਟੀ-20 ਕ੍ਰਿਕੇਟ ਫੈਡਰੇਸ਼ਨ ਵੱਲੋਂ ਇੱਕ ਵੈਟਰਨ ਟੂਰਨਾਮੇਂਟ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਵਿਦੇਸ਼  ਦੇ ਵੈਟਰਨ ਕ੍ਰਿਕੇਟ ਖਿਡਾਰੀ ਭਾਗ ਲੈਣਗੇ।ਇਸ ਮੌਕੇ ਰਵਿ ਖੁਰਾਨਾ, ਐਂਟੀ ਕਰਾਇਮ ਅਤੇ ਕਰਪਸ਼ਨ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ  ਆਦਿ ਹਾਜਰ ਸਨ।ਏਡੀਸੀ ਚਰਨਦੇਵ ਸਿੰਘ ਮਾਨ ਨੇ ਚੁਣੀਆਂ ਹੋਈ ਦੋਨਾਂ ਟੀਮਾਂ ਦੇ ਖਿਡਾਰੀਆਂ ਗੁਰਜੀਵਨ ਸਿੰਘ, ਗੁਰਭੇਜ ਸਿੰਘ, ਚੰਦਰ ਪ੍ਰਤਾਪ ਸਿੰਘ, ਸੰਦੀਪ ਸਿੰਘ, ਆਯੂਸ਼ ਬਜਾਜ਼, ਅਕਸ਼ਿਤ ਪੁਰੀ, ਸੁਮੇਰ ਝਾਂਬ, ਸੁਮੇਸ਼ ਸਹਾਰਨ, ਸੰਨੀ ਝਾਂਬ, ਰਿਤੀਕ ਕਾਮਰਾ, ਆਯੂਸ਼ ਠਕਰਾਲ, ਆਯੂਸ਼ ਕੁੱਕੜ, ਰਵਿੰਦਰ ਸਿੰਘ, ਅਭਿਸ਼ੇਕ, ਏਕਮ ਸਚਦੇਵਾ, ਅਭੀਸ਼ੇਕ ਸ਼ਰਮਾ, ਅਭਿਨਵ ਸੇਤੀਆ, ਰਣਜੀਤ ਕੰਬੋਜ, ਦਿਵਿਆਂਸ਼, ਰਾਹੁਲ ਇਕਵਾਨ, ਰਾਘਵ ਸਚਦੇਵਾ, ਅਰਪਿਤ ਛੋਕਰਾ, ਸਮੀਰ ਅਸੀਜਾ, ਰੂਜਲ ਕਾਠਪਾਲ ਅਤੇ ਸ਼ੇਭਿਤ ਕਵਾਤੜਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇੰਡੋ-ਨੇਪਾਲ ਟੀ-20 ਸੀਰੀਜ ਜਿੱਤ ਦੇ ਆਉਣ ਦਾ ਦਾ ਵਾਅਦਾ ਲਿਆ ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply