Monday, April 20, 2026

ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਸਪਾਰਕਿੰਗ ਬਾਰੇ ਸ਼ਿਕਾਇਤ ਹੁਣ ਵੱਟਸ ਐਪ ‘ਤੇ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ PSPCL1ਤਾਰਾਂ, ਟਰਾਂਸਫਾਰਮਰ ਅਤੇ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ।ਕਿਸਾਨ ਵੀਰ ਇਸ ਕੰਟਰੋਲ ਰੂਮ ਉਤੇ ਆਪਣੇ ਫੋਨ ਤੋਂ ਵੱਟਸਐਪ ਕਰਕੇ ਸੂਚਨਾ ਦੇ ਸਕਦੇ ਹਨ, ਜਿਸ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿੱਤਾ ਜਾਵੇਗਾ।ਬਾਰਡਰ ਜੋਨ ਦੇ ਚੀਫ ਪ੍ਰਦੀਪ ਕੁਮਾਰ ਸੈਣੀ ਨੇ ਕਰਦੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਜਾਰੀ ਕੀਤੇ ਇੰਨਾਂ ਫੋਨ ਨੰਬਰਾਂ 96461-06835 ਅਤੇ 96461-06836 ‘ਤੇ ਸ਼ਿਕਾਇਤ ਸਬੰਧੀ ਸਥਾਨ, ਪਤਾ ਅਤੇ ਫੋਟੋ ਦਾ ਵੇਰਵਾ ਕੇਵਲ ਵਟਸ ਐਪ ਰਾਹੀਂ ਭੇਜਿਆ ਜਾਵੇ।ਇਸ ਤੋਂ ਇਲਾਵਾ ਉਕਤ ਸਥਾਨ ਜਿੱਥੇ ਸਪਾਰਕਿੰਗ ਹੁੰਦੀ ਹੋਵੇ ਦੀ ਜੀ.ਪੀ.ਐਸ ਲੋਕੇਸ਼ਨ ਵੀ ਵਟਸਐਪ ‘ਤੇ ਪਾਈ ਜਾ ਸਕਦੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …