ਬਠਿੰਡਾ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਤੋਂ ਕਰੋਨਾ ਵਾਇਰਸ ਦੀ ਪੜਤਾਲ ਲਈ ਭੇਜੇ ਸੈਂਪਲਾਂ ਵਿਚੋਂ 14 ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋਈ
ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲੇ ਤੋਂ ਹੁਣ ਤੱਕ 130 ਨਮੂਨਿਆਂ ਦੀ ਰਿਪੋਰਟ ਨੈਗੇਟਿਗ ਆ ਚੁੱਕੀ ਹੈ।ਇਸ ਤੋਂ ਬਿਨਾਂ ਐਤਵਾਰ ਨੂੰ ਲਏ ਗਏ 3 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਨੇ ਮੁੜ ਦੁਹਰਾਇਆ ਕਿ ਬਠਿੰਡਾ ਜ਼ਿਲੇ ਵਿਚ ਕਰਫਿਊ ਵਿਚ ਫਿਲਹਾਲ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਕਿਹਾ ਕਿ ਕੋਵਿਡ 19 ਬਿਮਾਰੀ ਆਪਸੀ ਮੇਲਜੋਲ ਨਾਲ ਫੈਲਦੀ ਹੈ ਇਸ ਲਈ ਸਮਾਜਿਕ ਦੂਰੀ ਬਣਾਈ ਰੱਖੋ ਅਤੇ ਆਪਣੇ ਹੱਥ ਵਾਰ-ਵਾਰ ਸਾਬਣ ਨਾਲ ਧੋਵੋ, ਇਕ ਦੂਜੇ ਤੋਂ ਘੱਟੋ-ਘੱਟ 2 ਮੀਟਰ ਦੂਰ ਰਹੋ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media