
ਅੰਮ੍ਰਿਤਸਰ, 08 ਅਕਤੂਬਰ (ਮੱਤੇਵਾਲ) – ਸਵਸ਼ ਭਾਰਤ ਮੁਹਿੰਮ ਤਹਿਤ ਪੰਜ ਆਈ.ਆਰ.ਬੀ ਅੰਮ੍ਰਿਤਸਰ ਵਿਖੇ ਕਮਾਡੈਟ ਅਮਰੀਕ ਸਿੰਘ ਵੜੈਚ ਪੀ.ਪੀ.ਐਸ ਦੀ ਅਗਵਾਈ ਹੇਠ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਸਮੂਹ ਕਰਮਚਾਰੀਆਂ ਨੂੰ ਆਪਣੇ ਆਲੇ ਦੁਆਲੇ, ਘਰ ਬਾਹਰ ਅਤੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਸੂੰਹ ਚੁਕਾਈ ਗਈ ਤੇ ਮੁਲਾਜ਼ਮਾਂ ਵਲੋਂ ਸਾਫ ਸਫਾਈ ਵੀ ਕੀਤੀ ਗਈ। ਸ:ਵੜੈਚ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਇਸ ‘ਸਵਸ਼ ਭਾਰਤ ਮੁਹਿੰਮ’ ਨਾਲ ਜੁੜਨ ਦੀ ਅਪੀਲ ਕੀਤੀ। ਇਸ ਸਫਾਈ ਮੁਹਿੰਮ ਵਿਚ ਕਈ ਅਫਸਰ ਸਾਹਿਬਾਨ ਵੀ ਹਾਜਰ ਹੋਏ ਜਿੰਨਾਂ ਵਿੱਚ ਰਣਧੀਰ ਸਿੰਘ ਉਪੱਲ ਪੀ.ਪੀ.ਐਸ ਸਹਾਇਕ ਕਮਾਡੈਟ, ਤਰਸੇਮ ਸਿੰਘ, ਡੀ.ਐਸ.ਪੀ ਤਿਲਕ ਰਾਜ ਡੀ.ਐਸ.ਪੀ, ਸੁੂਬਾ ਸਿੰਘ ਡੀ.ਐਸ.ਪੀ, ਬਲਦੇਵ ਸਿੰਘ ਡੀ.ਐਸ.ਪੀ, ਰਹੀ ਸ਼ਰਨ ਡੀ.ਐਸ.ਪੀ, ਨਿਰਮਲਾ ਦੇਵੀ ਡੀ.ਐਸ.ਪੀ, ਇੰਸਪੈਕਟਰ ਮੱਖਣ ਸਿੰਘ ਆਰ.ਆਈ, ਸਵਿੰਦਰ ਸਿੰਘ ਵਸੀਕਾ, ਐਸ.ਆਈ ਹਰਜਿੰਦਰ ਸਿੰਘ ਲਾਈਨ ਅਫਸਰ ਅਤੇ ਐਸ.ਆਈ ਸਰਵਨਪਾਲ ਸਿੰਘ ਰੀਡਰ ਟੂ ਕਮਾਂਡੈਟ ਸਾਹਿਬ ਅਤੇ ਐਮ.ਟੀ.ੳ ਸਚਦੇਵ ਸਿੰਘ ਹਾਜਰ ਸਨ।
Punjab Post Daily Online Newspaper & Print Media