Friday, October 18, 2024

ਕਮਾਡੇਟ ਵੜੈਚ ਦੀ ਅਗਵਾਈ ਵਿੱਚ ਪੰਜ ਆਈ.ਆਰ.ਬੀ. ਅੰਮ੍ਰਿਤਸਰ ਵਲੋਂ ”ਸਵਸ਼ ਭਾਰਤ ਮੁਹਿੰਮ” ਦੀ ਸ਼ੁਰੂਆਤ

ਸਵਸ਼ ਭਾਰਤ ਮੁਹਿੰਮ ਤਹਿਤ ਪੰਜ ਆਈ.ਆਰ.ਬੀ ਅੰਮ੍ਰਿਤਸਰ ਵਿਖੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਸੰਹੂ ਚੁਕਾਉਂਦੇ ਹੋਏ ਕਮਾਂਡੇਟ ਅਮਰੀਕ ਸਿੰਘ ਵੜੇਚ ਤੇ ਸਫਾਈ ਮੁਹਿੰਮ ਵਿਚ ਹਿੱਸਾ ਲੈਂਦੇ ਹੋਏ ਮੁਲਾਜ਼ਮ।
ਸਵਸ਼ ਭਾਰਤ ਮੁਹਿੰਮ ਤਹਿਤ ਪੰਜ ਆਈ.ਆਰ.ਬੀ ਅੰਮ੍ਰਿਤਸਰ ਵਿਖੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਸੰਹੂ ਚੁਕਾਉਂਦੇ ਹੋਏ ਕਮਾਂਡੇਟ ਅਮਰੀਕ ਸਿੰਘ ਵੜੇਚ ਤੇ ਸਫਾਈ ਮੁਹਿੰਮ ਵਿਚ ਹਿੱਸਾ ਲੈਂਦੇ ਹੋਏ ਮੁਲਾਜ਼ਮ।

ਅੰਮ੍ਰਿਤਸਰ, 08 ਅਕਤੂਬਰ (ਮੱਤੇਵਾਲ) – ਸਵਸ਼ ਭਾਰਤ ਮੁਹਿੰਮ ਤਹਿਤ ਪੰਜ ਆਈ.ਆਰ.ਬੀ ਅੰਮ੍ਰਿਤਸਰ ਵਿਖੇ ਕਮਾਡੈਟ ਅਮਰੀਕ ਸਿੰਘ ਵੜੈਚ ਪੀ.ਪੀ.ਐਸ ਦੀ ਅਗਵਾਈ ਹੇਠ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਸਮੂਹ ਕਰਮਚਾਰੀਆਂ ਨੂੰ ਆਪਣੇ ਆਲੇ ਦੁਆਲੇ, ਘਰ ਬਾਹਰ ਅਤੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਣ ਲਈ ਸੂੰਹ ਚੁਕਾਈ ਗਈ ਤੇ ਮੁਲਾਜ਼ਮਾਂ ਵਲੋਂ ਸਾਫ ਸਫਾਈ ਵੀ ਕੀਤੀ ਗਈ। ਸ:ਵੜੈਚ ਨੇ ਇਸ ਮੌਕੇ ਸਮੂਹ ਪੰਜਾਬੀਆਂ ਨੂੰ ਇਸ ‘ਸਵਸ਼ ਭਾਰਤ ਮੁਹਿੰਮ’ ਨਾਲ ਜੁੜਨ ਦੀ ਅਪੀਲ ਕੀਤੀ। ਇਸ ਸਫਾਈ ਮੁਹਿੰਮ ਵਿਚ ਕਈ ਅਫਸਰ ਸਾਹਿਬਾਨ ਵੀ ਹਾਜਰ ਹੋਏ ਜਿੰਨਾਂ ਵਿੱਚ ਰਣਧੀਰ ਸਿੰਘ ਉਪੱਲ ਪੀ.ਪੀ.ਐਸ ਸਹਾਇਕ ਕਮਾਡੈਟ, ਤਰਸੇਮ ਸਿੰਘ, ਡੀ.ਐਸ.ਪੀ ਤਿਲਕ ਰਾਜ ਡੀ.ਐਸ.ਪੀ, ਸੁੂਬਾ ਸਿੰਘ ਡੀ.ਐਸ.ਪੀ, ਬਲਦੇਵ ਸਿੰਘ ਡੀ.ਐਸ.ਪੀ, ਰਹੀ ਸ਼ਰਨ ਡੀ.ਐਸ.ਪੀ, ਨਿਰਮਲਾ ਦੇਵੀ ਡੀ.ਐਸ.ਪੀ, ਇੰਸਪੈਕਟਰ ਮੱਖਣ ਸਿੰਘ ਆਰ.ਆਈ, ਸਵਿੰਦਰ ਸਿੰਘ ਵਸੀਕਾ, ਐਸ.ਆਈ ਹਰਜਿੰਦਰ ਸਿੰਘ ਲਾਈਨ ਅਫਸਰ ਅਤੇ ਐਸ.ਆਈ ਸਰਵਨਪਾਲ ਸਿੰਘ ਰੀਡਰ ਟੂ ਕਮਾਂਡੈਟ ਸਾਹਿਬ ਅਤੇ ਐਮ.ਟੀ.ੳ ਸਚਦੇਵ ਸਿੰਘ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply