ਗੁਰਦਾਸਪੁਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਕਿਸ਼ਨ ਚੰਦ ਦੀ ਅਗਵਾਈ ਹੇਠ ਸਿਹਤ ਮਹਿਕਮੇ ਦੇ ਸਟਾਫ ਨੇ ਆਪਣੇ ਬਾਜੂਆਂ ‘ਤੇ
ਹਰਜੀਤ ਸਿੰਘ ਦੇ ਬੈਚ ਲਗਾ ਕੇ ਸਾਰਾ ਦਿਨ ਆਪਣੇ ਦਫਤਰਾਂ ‘ਚ ਤਨਦੇਹੀ ਨਾਲ ਡਿਊਟੀ ਕੀਤੀ।ਇਸ ਦਾ ਮਕਸਦ ਉਹਨਾਂ ਲੋਕਾਂ ਨੂੰ ਸੰਦੇਸ਼ ਦੇਣਾ ਹੈ, ਜੋ ਕੋਵਡ-19 ਮਹਾਂਮਾਰੀ ਦੇ ਦੌਰਾਨ ਡਿਊਟੀ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਦੇ ਹਨ।
ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਪੁਲਿਸ ਦੇ ਏ.ਐਸ.ਆਈ ਹਰਜੀਤ ਸਿੰਘ ਕੋਵਿਡ- 19 ਦੇ ਖਿਲਾਫ ਦੇਸ਼ ਭਰ ਵਿੱਚ ਚੱਲ ਰਹੀ ਜੰਗ ਦਾ ਹੀਰੋ ਬਣ ਕੇ ਕੇ ਉਭਰੇ ਹਨ।ਇਹ ਲੜਾਈ ਪੁਲਿਸ ਅਤੇ ਸਿਹਤ ਕਰਮਚਾਰੀਆਂ ਵਲੋ ਲੜੀ ਜਾ ਰਾਹੀ ਹੈ। ਰੰਟ ਲਾਈਨ ‘ਤੇ ਲੜ ਰਹੇ ਯੋਧਿਆਂ ਨੂੰ ਇਕਜੁੱਟ ਹੋ ਕੇ ਸੰਦੇਸ਼ ਦੇਣਾ ਹੈ ਕਿ ਪੁਲਿਸ ਅਤੇ ਸਿਹਤ ਕਰਮਚਾਰੀਆਂ ‘ਤੇ ਹਮਲਾ ਨਾ ਕੀਤਾ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media