Thursday, July 2, 2026

ਸਾਦੇ ਢੰਗ ਨਾਲ ਹੋਇਆ ਹਨੀ ਬਾਂਸਲ ਤੇ ਮੋਨਿਕਾ ਦਾ ਵਿਆਹ

ਧੂਰੀ, 28 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਥੇ ਦੁਨੀਆ ਭਰ ਵਿੱਚ ਲਾਕਡਾਊਨ ਕਾਰਨ ਲੋਕ ਘਰਾਂ ਵਿੱਚ ਬੰਦ ਹਨ।WD2804202001ਅਜਿਹੇ ਸਮੇਂ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਧੂਰੀ ਦੇ ਹਨੀ ਬਾਂਸਲ ਪੁੱਤਰ ਚੰਦਰ ਮੋਹਨ ਅਤੇ ਮੋਨਿਕਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਸਰਹਿੰਦ ਦਾ ਵਿਆਹ ਸਾਦੇ ਢੰਗ ਨਾਲ ਸੰਪਨ ਹੋਇਆ।5 ਵਿਅਕਤੀਆਂ ਦੀ ਹਾਜ਼ਰੀ ਵਿੱਚ ਸਾਦੇ ਢੰਗ ਨਾਲ ਹੋਏ ਇਸ ਵਿਆਹ ਨੂੰ ਸਮਾਜ ਲਈ ਚੰਗਾ ਸਗਨ ਮੰਨਿਆ ਜਾ ਰਿਹਾ ਹੈ।ਜੈ ਬਾਬਾ ਲੱਖ ਦਾਤਾ ਵੈਲਫੇਅਰ ਸੋਸਾਇਟੀ ਦੇ ਮੈਂਬਰ ਤੇ ਲਾੜੇ ਹਨੀ ਬਾਂਸਲ ਨੇ ਕਿਹਾ ਕਿ ਲਾਕਡਾਊਨ ਖਤਮ ਹੋਣ ਉਪਰੰਤ ਵੀ ਵਿਆਹਾਂ ਉਪਰ ਹੋਣ ਵਾਲੇ ਨਜ਼ਾਇਜ ਖਰਚਿਆਂ ਤੋਂ ਪਰਹੇਜ਼ ਕਰਦੇ ਹੋਏ ਪੁਰਾਤਨ ਸਾਦਾ ਰੀਤੀ ਨੂੰ ਅਪਨਾਉਣ ਦੀ ਲੋੜ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …