Saturday, October 24, 2026

ਢਿੱਡੀ ਪੀੜਾਂ ਪਾਉਣ ਵਾਲੀ ਟਿੱਕ ਟੋਕ ਸਟਾਰ – ਨੂਰਪ੍ਰੀਤ ਨੂਰ

            Noorpreet Noorਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ‘ਚ ਕੋਰੋਨਾ ਵਾਇਰਸ ਵਾਂਗ ਫੈਲੀ ਬਾਲ ਕਲਾਕਾਰ ‘ਨੂਰਪ੍ਰੀਤ ਨੂਰ’ ਅਜਕਲ ਟਿੱਕ ਟੋਕ ਦੀ ਸਟਾਰ ਬਣ ਕੇ ਸੋਸ਼ਲ ਮੀਡੀਆ ‘ਤੇ ਪੂਰੀ ਤਰਾਂ ਛਾਈ ਪਈ ਹੈ।ਥੋੜੇ ਹੀ ਦਿਨਾਂ ‘ਚ ਫੇਸਬੁੱਕ, ਵੱਟਸਅਪ ਤੇ ਸਟੇਟਸ, ਸਟੋਰੀਆਂ ਅਤੇ ਟਿੱਕ ਟੋਕ ਤੇ ਹਾਸੇ-ਠੱਠਿਆਂ ਨਾਲ ਭਰਪੂਰ ਵਾਇਰਲ ਹੋਈਆਂ ਇਸ ਦੀਆਂ ਕਈ ਹਾਸਰਸ ਵੀਡੀਓ ਨੂੰ ਦੇਸ਼ ਵਿਦੇਸ਼ ‘ਚ ਹੱਦੋਂ ਵੱਧ ਹੁੰਗਾਰਾ ਮਿਲਿਆ ਹੈ।ਇਸ ਤਣਾਓ ਭਰੇ ਮਹੌਲ ‘ਚ ਸਿਰ ‘ਤੇ ਪਟਕਾ ਬੰਨ ਕੇ ਇੰਨਾਂ ਦਿਨਾਂ ‘ਚ ਢਿੱਡੀ ਪੀੜਾਂ ਪਾ ਰਿਹਾ ਇਕ ਕਿਊਟ ਜਿਹਾ ਬੱਚਾ ‘ਨੂਰ’ ਸਾਰੇ ਹੀ ਮੋਬਾਇਲਾਂ ਦੀਆਂ ਸਕਰੀਨਾਂ ‘ਚ ਘੁੰਮਦਾ ਆਮ ਨਜ਼ਰੀ ਆਉਂਦਾ ਹੈ।
            ਜਿਸ ਦੀ ਐਕਟਿੰਗ ਅਤੇ ਡਾਇਲਾਗ ‘ਮੋਟਿਆ ਜਿਹਾ ਬਲਬ ਹੈਗਾ.. ਬਲਬ।ਹਾਂ ਹੈਗਾ ਤੂੰ ਕੀ ਕਰਨਾ..? ਆਪਣੇ ਪਿਉ ਨੂੰ ਕਦੇ ਜਗਾ ਵੀ ਲਿਆ ਕਰ, ਮੈਂ ਖੰਡ ਮੰਗੀ ਸੀ ਤੂੰ ਆਟਾ ਪਾਤਾ’ ਆਦਿ ਹੋਰ ਨੂੰ ਲੋਕਾਂ ਨੇ ਰੱਜ਼ ਕੇ ਸਲਾਹਿਆ ਹੈ ਤੇ ਇਸ ਦੇ ਦਿਨੋ-ਦਿਨ ਸੋਸ਼ਲ ਮੀਡੀਆ ‘ਤੇ ਹੋ ਰਹੇ ਚਰਚਿਆਂ ਨੇ ਯੂ ਟਿਊਬ ਤੇ ਟੀ.ਵੀ ਚੈਨਲਾਂ ਵਾਲਿਆਂ ਨੂੰ ਇਸ ਟਿੱਕ ਟੋਕ ਬਾਲ ਸਟਾਰ ਨਾਲ ਰਾਬਤਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।ਤਰਲੋਂ ਮੱਛੀ ਹੋਏ ਕਈ ਮੀਡੀਆ ਵਾਲਿਆਂ ਨੇ ਆਖਿਰ ਇਸ ਨੰਨੀ-ਮੁੰਨੀ ਜਿਹੀ ‘ਨੂਰ’ ਨੂੰ ਮੋਗੇ ਜਿਲੇ੍ਹ ਦੇ ਇਕ ਪਿੰਡ ‘ਚੋਂ ਲੱਭ ਕੇ ਦੁਨੀਆਂ ਸਾਹਮਣੇ ਪੇਸ਼ ਕਰ ਦਿੱਤਾ।ਜਿਸ ਦੀ ਪ੍ਰਸੰਸਾ ਪ੍ਰਸ਼ਾਸਨ ਅਤੇ ਸਟਾਰ ਕਲਾਕਾਰ ਨੇ ਵੀ ਆਪਣੇ ਮੂੰਹੋਂ ਆਪ ਕੀਤੀ ਹੈ।
           ਇਸ ਬੱਚੀ ਨੂੰ ਟਿੱਕ ਟੋਕ ਦੇ ਜ਼ਰੀਏ ਲਾਕਡਾਊਨ ਦੌਰਾਨ ਘਰ-ਘਰ ਪਹੁੰਚਾਉਣ ਵਾਲੇ ਜਦ ਸੰਦੀਪ ਸਿੰਘ ਤੂਰ ਨਾਲ ਇਸ ਸਬੰਧੀ ਫੋਨ ‘ਤੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਬੱਚੇ ਸਾਡੇ ਆਪਣੇ ਹੀ ਨੇ ਤੇ ਮੇੇਰੀ ਕਰਿਆਨੇ ਦੀ ਦੁਕਾਨ ਤੋਂ ਸੌਦਾ ਲੈਣ ਇਹ ਅਕਸਰ ਆਉਂਦੇ ਹੁੰਦੇ ਸੀ ਤੇ ਉਸ ਦਿਨ ਤੋਂ ਹੀ ਸਾਡੇ ਚੰਗੇ ਦਿਨਾਂ ਦੇ ਦੌਰ ਸ਼ੁਰੂ ਹੋ ਗਏ ਤੇ ਸਾਡੀ ਕੀਤੀ ਹੋਈ ਮਿਹਨਤ ਆਸਾਂ ‘ਚ ਬਦਲਣ ਲੱਗੀ।ਉਸ ਨੇ ਇਹ ਦੱਸ ਕੇ ਵੀ ਹੈਰਾਨ ਕੀਤਾ ਕਿ ਘਰਾਂ ‘ਚ ਬੈਠੇ ਲੋਕਾਂ ਦਾ ਟਿੱਕ ਟੋਕ ਅਕਾਊਂਟ ਰਾਹੀਂ ਉਸ ਨਾਲ ਤੇ ਸਮੁੱਚੀ ਟੀਮ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰਨ ਵਾਲਾ ‘ਨੂਰ’ ਮੁੰਡਾ ਨਹੀਂ ਸਗੋਂ ਇਕ 5 ਕੁ ਸਾਲਾਂ ਦੀ ਸਵੀਟ ਜਿਹੀ ਕੁੜੀ ਹੈ, ਜੋ ਵੇਖਣ ਨੂੰ ਮੁੰਡਿਆਂ ਵਰਗੀ ਲੱਗਦੀ ਹੈ।ਮਾਪਿਆ ਨੇ ਜਨਮ ਤੋਂ ਹੀ ਚਾਵਾਂ ਨਾਲ ਮੁੰਡਿਆਂ ਵਾਂਗ ਪਾਲ਼ਿਆ ਹੈ ਇਸਨੂੰ।ਮਾਪੇ ਚਾਹੁੰਦੇ ਸੀ ਕਿ ਕੁੜੀ ਤੋਂ ਬਾਅਦ ਉਨਾਂ ਦੇ ਘਰ ਮੁੰਡਾ ਹੋਵੇ।ਪਰ ਫਿਰ ਵੀ ਕੁਦਰਤੀ ਕੁੜੀ ਨੇ ਜਨਮ ਲੈ ਲਿਆ।ਜਿਸ ਦੀਆਂ ਹਰਕਤਾਂ ਮੁੰਡਿਆਂ ਵਰਗੀਆ ਨੇ ਪਰ ਮਾਪਿਆਂ ਵਲੋਂ ਉਸ ਨੂੰ ਮੁੰਡਿਆਂ ਵਾਂਗ ਹੀ ਪਹਿਰਾਵਾ, ਪਿਆਰ ਤੇ ਸਤਿਕਾਰ ਦਿੱਤਾ ਗਿਆ।
            ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ‘ਚ ਫਸਟ ਕਲਾਸ ਦੀ ਵਿਦਿਆਰਥਣ ਨੂਰ ਦਾ ਜਨਮ ਪਿਤਾ ਸਤਨਾਮ ਸਿੰੰਘ ਦੇ ਘਰ ਮਾਤਾ ਜਗਵੀਰ ਕੌਰ ਦੀ ਕੁੱਖੋਂ ਮੋਗੇ ਜ਼ਿਲੇ੍ਹ ਦੇ ਪਿੰਡ ਭਿੰਡਰ ਕਲਾਂ ਵਿੱਚ ਇਕ ਆਰਥਿਕ ਪੱਖੋਂ ਕਮਜ਼ੋਰ ਗਰੀਬ ਪ੍ਰੀਵਾਰ ਵਿੱਚ ਹੋਇਆ।ਭਾਵੇਂ ਇਹ ਜਿਮੀਂਦਾਰ ਪੀ੍ਰਵਾਰ ਹੈ, ਪਰ ਪੈਲ਼ੀ ਨਾ ਹੋਣ ਕਰਕੇ ਨੂਰ ਦਾ ਡੈਡੀ ਭੱਠੇ ਜਾਂ ਦਿਹਾੜੀ ਜੋਤਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ।ਬਾਬੇ ਨਾਨਕ ‘ਤੇ ਭਰੋਸਾ ਰੱਖਣ ਵਾਲਾ ਇਹ ਪ੍ਰੀਵਾਰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।ਨੂਰ ਹੋਣੀ ਦੋ ਭੈਣਾਂ ਤੇ ਇਕ ਛੋਟਾ ਸਾਲ ਕੁ ਦਾ ਭਰਾ ਹੈ।ਨੂਰ ਦੀ ਵੱਡੀ ਭੈਣ ਜਸ਼ਨਪ੍ਰੀਤ ਕੌਰ ਵੀ ਇਸ ਨਾਲ ਐਕਟਿੰਗ ਕਰਦੀ ਹੈ।ਪਹਿਲਾਂ ਸੰਦੀਪ ਤੇ ਵਰੁਣਦੀਪ ਨਾਲ ਜਸ਼ਨ ਹੀ ਵੀਡੀਓ ਬਣਾਉਂਦੀ ਸੀ, ਪਰ ਜਦੋਂ ਇਕ ਵੀਡੀਓ ਨੂਰ ਨਾਲ ਬਣਾ ਕੇ ਸੰਦੀਪ ਹੋਣਾ ਵੱਲੋਂ ਟਿੱਕ ਟੋਕ ਤੇ ਪਾਈ ਗਈ ਤਾਂ ਉਹ ਵੀਡੀਓ ਦਿਨਾਂ ਵਿੱਚ ਹੀ ਵਾਇਰਲ ਹੋ ਗਈ।ਨੂਰ, ਸੰਦੀਪ ਤੇ ਵਰੁਣਦੀਪ ਤਿੰਨੇ ਦਿਨਾਂ ‘ਚ ਹੀ ਸਟਾਰ ਬਣ ਗਏ।
            ਸੋ ਧੀਆਂ ਦਾ ਦਿਲੋਂ ਸਤਿਕਾਰ ਕਰਨ ਵਾਲੇ ਮਾਪਿਆਂ ਨੂੰ ਅਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਨੂਰ ਨੂੰ ਦਿਲੋਂ ਸਲੂਟ ਕਰਦੇ ਹਾਂ।ਜਿਸ ਨੇ ਇੱਕ ਪੁੱਤਰ ਬਣ ਕੇ ਆਪਣੇ ਗਰੀਬ ਮਾਪਿਆਂ ਦਾ ਨਾਂ ਹੀ ਨਹੀਂ ਸਗੋਂ ਆਪਣੇ ਪਿੰਡ ਭਿੰਡਰ, ਆਪਣੇ ਸਕੂਲ ਅਤੇ ਆਪਣੇ ਜ਼ਿਲੇ੍ਹ ਦਾ ਨਾਂ ਪੂਰੀ ਦੁਨੀਆ ਵਿੱਚ ਰੁਸ਼ਨਾ ਦਿੱਤਾ ਹੈ।
ਦੁਆ ਕਰਦੇ ਹਾਂ ਕਿ ਇਹ ਪਿਆਰੀ ਜਿਹੀ ਨੂਰ ਭਵਿੱਖ ‘ਚ ਹਮੇਸ਼ਾਂ ਆਪਣੇ ਸੁਪਨੇ ਸਿਰਜਦੀ ਹੋਈ ਬੁਲੰਦੀਆਂ ਨੂੰ ਛੂਹੇ ਅਤੇ ਆਉਣ ਵਾਲੇ ਦਿਨਾਂ ਵਿੱਚ ਆਪਣੇ ਘਰ, ਪ੍ਰੀਵਾਰ ਤੇ ਗੁਰਬਤ ਭਰੀਆਂ ਤੰਗੀਆਂ ਤੁਰਸ਼ੀਆਂ ਦੇ ਘੁੱਪ ਹਨੇਰੇ ਨੂੰ ਇਸ ਕਲਾ ਦੇ ਚਾਨਣ ਨਲਾ ਦੂਰ ਕਰੇ।

Tarsem Mehto

 

 

 

ਤਰਸੇਮ ਮਹਿਤੋ
ਪਿੰਡ- ਬਈਏਵਾਲ (ਸੰਗਰੂਰ)
ਮੋ: 98767-06580

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …