
ਛੇਹਰਟਾ, 14 ਅਕਤੂਬਰ (ਕੁਲਦੀਪ ਸਿੰਘ)ੁ ਦਿਨੋਂ ਦਿਨ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੁੂੰ ਰੋਕਣ ਅਤੇ ਵਿਦਿਆਰਥੀਆਂ ਵਿਚ ਟਰੈਫਿਕ ਨਿਯਮਾਂ ਸਬੰਧੀ ਸੂਝੁਬੂਝ ਪੈਦਾ ਕਰਨ ਦੇ ਮਕਸਦ ਤਹਿਤ ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਦੇ ਵਿਹੜੇ ਵਿਚ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਜੋਗਿੰਦਰ ਕੌਰ ਉਪ ਜ਼ਿਲ੍ਹਾ ਸਿ’ਖਿਆ ਅਫ਼ਸਰ ਨੇ ਬਤੌਰ ਮੁ’ਖ ਮਹਿਮਾਨ ਸ਼ਿਰਕਤ ਕੀਤੀ। ਪੰਜਾਬ ਸਰਕਾਰ ਦੇ ਆਦੇਸ਼ਾਂ ਉੱਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਦੀ ਪ੍ਰੇਰਨਾ ਅਧੀਨ ਸੁਰਿੰਦਰਪਾਲ ਸਿੰਘ ਟਰੈਫਿਕ ਮਾਰਸ਼ਲ, ਪਰਮਜੀਤ ਸਿੰਘ ਸਬ ਇੰਸਪੈਕਟਰ ਅਤੇ ਹਰਜਿੰਦਰ ਸਿੰਘ ਨੇ ਟਰੈਫਿਕ ਨਿਯਮਾਂ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਵਾਹਨ ਚਲਾਉਣ ਸਮੇਂ ਵਿਦਿਆਰਥੀਆਂ ਕੋਲ ਛੇ ਚੀਜਾਂ ਹੈਲਮਟ, ਲਾਇਸੈਂਸ, ਇੰਸ਼ੋਰੈਂਸ ਸਰਟੀਫਿਕੇਟ, ਰਜਿਸਟਰੇਸ਼ਨ ਦੀ ਕਾਪੀ, ਪ੍ਰਦੁਸ਼ਣ ਨਿਯੰਤਰਣ ਸਰਟੀਫਿਕੇਟ ਅਤੇ ਮੁੱਢਲੀ ਸਹਾਇਤਾ ਕਿੱਟ ਦਾ ਹੋਣਾ ਅਨਿਵਾਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਠਾਰਾਂ ਸਾਲ ਦੀ ਉਮਰ ਤੋਂ ਪਹਿਲਾਂ ਵਾਹਨ ਨਾ ਚਲਾਉਣ ਲਈ ਵੀ ਸੁਚੇਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਵਾਹਨ ਸਹੀ ਜਗ੍ਹਾ ਪਾਰਕ ਕਰਨ ਅਤੇ ਵਨੁਵੇਅ ਦਾ ਖਾਸ ਖਿਆਲ ਰਖਣ ਲਈ ਵੀ ਪ੍ਰੇਰਿਤ ਕੀਤਾ ਤਾਂ ਕਿ ਟਰੈਫਿਕ ਨਿਰਵਿਘਨ ਆਪਣੀ ਮੰਜਲ ਵੱਲ ਰਵਾਨਾ ਹੋ ਸਕੇ। ਸੜਕ ਸੁਰੱਖਿਆ ਕਾਨੂੰਨਾਂ ਸਬੰਧੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਾਲਣਾ ਕਰਨਾ ਹਰ ਸ਼ਹਿਰੀ ਦਾ ਪ੍ਰਥਮ ਧਰਮ ਹੋਣਾ ਚਾਹੀਦਾ ਹੈ ਤਾਂ ਕਿ ਕੀਮਤੀ ਜਾਨਾਂ ਅਜਾਈਂ ਨਾ ਜਾਣ। ਇਸ ਅਵਸਰ ਉਤੇ ਵਿਦਿਆਰਥੀਆਂ ਨੂੰ ਟਰੈ੍ਰਫਿਕ ਨਿਯਮਾਂ ਸਬੰਧੀ ਸਵਾਲ ਵੀ ਪੁੱਛੇ ਗਏ ਅਤੇ ਉਹਨਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਵਿਦਿਆਰਥੀਆਂ ਦੇ ਆਧਾਰ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਿਵਾਇਆ ਕਿ ਸਕੂਲ ਦੇ ਵਿਦਿਆਰਥੀ ਨਾ ਸਿਰਫ ਆਪ ਸੜਕ ਸੁੱਰਖਿਆ ਨਿਯਮਾਂ ਦਾ ਖਿਆਲ ਰਖਣਗੇ ਸਗੋਂ ਉਹ ਭਵਿੱਖ ਵਿਚ ਆਮ ਸ਼ਹਿਰੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਵੀ ਸਾਰਥਿਕ ਉਪਰਾਲੇ ਕਰਨਗੇ। ਇਸ ਮੌਕੇ ਸੈਮੀਨਾਰ ਦੇ ਆਯੋਜਕ ਮੈਡਮ ਰਸ਼ਮੀ ਬਿੰਦਰਾ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਜਤਿੰਦਰ ਕੌਰ ਨੇ ਕੀਤਾ। ਪੀਆਰਓ ਦਾ ਪ੍ਰਬੰਧ ਪਰਮ ਆਫਤਾਬ ਸਿੰਘ ਨੇ ਕੀਤਾ। ਇਸ ਮੋਕੇ ਕੁਲਜੀਤ ਕੌਰ, ਅਮਰਜੀਤ ਸਿੰਘ, ਬਲਵਿੰਦਰ ਕੌਰ, ਹਰਸ਼ਿੰਦਰ ਕੌਰ, ਦਲਜੀਤ ਸਿੰਘ ਸੰਧੂ ਅਤੇ ਰਾਜਪਾਲ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media