ਚੇਅਰਮੈਨ ਬੰਬਾ ਮੁੱਖਰਜੀ ਨੇ ਜਾਰੀ ਕੀਤਾ ਨਿਯੁੱਕਤੀ ਪੱਤਰ
ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੰਧੂ) – ਉੱਘੇ ਵਾਤਾਵਰਨ, ਪਸ਼ੂ ਤੇ ਪੰਛੀ ਪ੍ਰੇਮੀ ਐਸ.ਪੀ.ਸੀ.ਏ ਤੇ ਸਾਬਕਾ ਇਸੰਪੈਕਟਰ ਅਸ਼ੋਕ ਕੁਮਾਰ ਜੋਸ਼ੀ ਮੋਦਗਿੱਲ ਨੂੰ
ਸਮਾਜ ਸੇਵੀ ਸੰਸਥਾ ਆਲ ਇੰਡੀਆ ਹਿਊਮਨ ਰਾਈਟਸ ਵੱਲੋਂ ਅੰਮ੍ਰਿਤਸਰ ਇਕਾਈ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੋਸ਼ੀ ਦੇ ਵੱਲੋਂ ਬੀਤੇ ਕਈ ਸਾਲਾਂ ਤੋਂ ਤੇ ਵਿਸ਼ੇਸ਼ ਕਰ ਕੋਵਿਡ -19/ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਨਿਭਾਈਆਂ ਗਈਆਂ ਬੇਮਿਸਾਲ ਸਮਾਜ ਸੇਵੀ ਤੇ ਮਨੁੱਖੀ ਅਧਿਕਾਰ ਸੇਵਾਵਾਂ ਦੇ ਬਦਲੇ ਇਸ ਸੰਸਥਾ ਦੇ ਚੇਅਰਮੈਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਦੇ ਪੋਤਰੇ ਬੰਬਾ ਮੁੱਖਰਜੀ ਦੇ ਵੱਲੋਂ ਦਸਤਖਤਾਂ ਹੇਠ ਨਿਯੁੱਕਤੀ ਪੱਤਰ ਵੀ ਜੋਸ਼ੀ ਨੂੰ ਜਾਰੀ ਕੀਤਾ ਗਿਆ।
ਇਸ ਤੋਂ ਪਹਿਲਾਂ ਸੰਸਥਾ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਬੁੱਟਰ, ਦਿੱਲੀ ਦੇ ਪ੍ਰਧਾਨ ਅਮਨਦੀਪ ਸ਼ਰਮਾ ਤੇ ਚੰਡੀਗੜ੍ਹ ਅਤੇ ਮੋਹਾਲੀ ਦੀ ਪ੍ਰਧਾਨ ਮੈਡਮ ਕਰਮਜੀਤ ਕੌਰ ਦੇ ਵੱਲੋਂ ਵਿਸ਼ੇਸ਼ ਤੌਰ ‘ਤੇ ਜੋਸ਼ੀ ਦੇ ਗ੍ਰਹਿ ਕੀਤੀ ਗਈ।ਚੇਅਰਮੈਨ ਬੰਬਾ ਮੁੱਖਰਜੀ ਵੱਲੋਂ ਇਸ ਉਪਰੰਤ ਨਿਯੁੱਕਤੀ ਪੱਤਰ ਜਾਰੀ ਕੀਤਾ ਗਿਆ। ਸੂਬਾ ਪ੍ਰਧਾਨ ਜਰਨੈਲ ਸਿੰਘ ਬੁੱਟਰ ਨੇ ਕਿਹਾ ਕਿ ਜੋ ਇਨਸਾਨ ਬੀਤੇ ਲੰਬੇ ਸਮੇਂ ਤੋਂ ਜੰਗਲੀ ਜਾਨਵਰਾਂ, ਪਸ਼ੂ, ਪੰਛੀਆਂ ਅਤੇ ਜਹਿਰੀਲੇ ਸੱਪਾਂ ਤੇ ਹੋਰਨਾਂ ਕੀੜਿਆਂ ਮਕੌੜਿਆਂ ਦੀ ਸਲਾਮਤੀ ਅਤੇ ਸੁਰੱਖਿਆ ਲਈ ਯਤਨਸ਼ੀਲ ਹੈ ਤਾਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਦੇ ਪ੍ਰਤੀ ਕਿੰਨਾ ਸੁਹਿਰਦ ਹੋਵੇਗਾ।ਨਵਨਿਯੁੱਕਤ ਜ਼ਿਲ੍ਹਾ ਪ੍ਰਧਾਨ ਅਸ਼ੋਕ ਜੋਸ਼ੀ ਮੋਦਗਿੱਲ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਨਾਲ ਜਾਨਵਰਾਂ ਤੇ ਪਸ਼ੂ, ਪੰਛੀਆਂ ਪ੍ਰਤੀ ਪਹਿਲਾਂ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ ਅਤੇ ਹੋਰਨਾਂ ਲੋਕਾਂ ਨੂੰ ਸੰਸਥਾ ਦੀ ਮਜ਼ਬੂਤੀ ਲਈ ਲਾਮਬੰਦ ਕਰਨਗੇ।
Punjab Post Daily Online Newspaper & Print Media